ਹਰਿਆਣਾ ਸਟੀਲਰਜ਼ ਨੇ ਬੰਗਾਲ ਵਰੀਅਰਜ਼ ਅਤੇ ਯੂਪੀ ਯੋਧਾ ਨੇ ਪੁਣੇਰੀ ਪਲਟਨ ਨੂੰ ਦਿੱਤੀ ਕਰਾਰੀ ਹਾਰ

ਏਜੰਸੀ

ਖ਼ਬਰਾਂ, ਪੰਜਾਬ

12ਵੇਂ ਮਿੰਟ ਵਿਚ ਹਰਿਆਣਾ ਨੂੰ ਆਲ ਆਊਟ ਕਰ ਕੇ ਮੈਚ ਵਿਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ

Haryana Steelers beat Bengal Warriors

ਪ੍ਰੋ ਕਬੱਡੀ ਲੀਗ- ਆਖਰੀ ਮਿੰਟਾਂ ਵਿਚ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੇ ਦਮ ਤੇ ਹਰਿਆਣਾ ਸਟੀਲਰਜ਼ ਨੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਦਿੱਲੀ ਦੇ ਤਿਆਗਰਾਜ ਸਪੋਰਟਸ ਕੰਪਲੈਕਸ ਵਿਚ ਬੰਗਾਲ ਵਰੀਅਰਜ਼ ਨੂੰ ਰੋਮਾਂਚਕ ਅੰਦਾਜ਼ ਵਿਚ 36-33 ਨਾਲ ਹਰਾਇਆ। ਨਵੀਨ ਦੀ ਜਗ੍ਹਾਂ ਖੇਡ ਰਹੇ ਵਿਨੈ ਨੇ ਹਰਿਆਣਾ ਨੂੰ ਸੁਪਰ ਰੇਡਕਰ ਕੇ ਜ਼ਬਰਦਸਤ ਸ਼ੁਰੂਆਤ ਦਿਲਵਾਈ। ਵਿਨੈ ਨੇ ਸ਼ੁਰੂਆਤੀ ਮਿੰਟਾਂ ਵਿਚ ਹੀ ਮਹਿੰਦਰ ਸਿੰਘ, ਰਿੰਕੂ ਨਰਵਾਲ ਅਤੇ ਜੀਵਾ ਕੁਮਾਰ ਵਰਗੇ ਦਿੱਗਜ਼ ਡਿਫੈਂਡਰਾਂ ਨੂੰ ਬਾਹਰ ਭੇਜਿਆ। 12ਵੇਂ ਮਿੰਟ ਵਿਚ ਹਰਿਆਣਾ ਨੂੰ ਆਲ ਆਊਟ ਕਰ ਕੇ ਮੈਚ ਵਿਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ। 

ਇਸ ਦੌਰਾਨ ਬੰਗਾਲ ਵਰੀਅਰਜ਼ ਦੇ ਮਨਿੰਦਰ ਸਿੰਘ ਨੇ ਪ੍ਰੋ ਕਬੱਡੀ ਲੀਗ ਵਿਚ ਇਕ ਨਵਾਂ ਰਿਕਾਰਡ ਆਪਣੇ ਨਾਮ ਕੀਤਾ। ਪ੍ਰੋ ਕਬੱਡੀ ਲੀਗ ਵਿਚ 600 ਰੇਡ ਪੂਰਾ ਕਰ ਕੇ ਉਹ ਅਜਿਹਾ ਪ੍ਰਦਰਸ਼ਨ ਕਰਨ ਵਾਲੇ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਪਟਨਾ ਦੇ ਪ੍ਰਦੀਪ ਨਰਵਾਲ ਇਹ ਕਾਰਨਾਮ ਕਰ ਚੁੱਕੇ ਹਨ। ਪਹਿਲੇ ਹਾਫ਼ ਦੀ ਖੇਡ ਖ਼ਤਮ ਹੋਣ ਤੱਕ ਦੋਨਾਂ ਟੀਮਾਂ ਵਿਚਕਾਰ ਸਿਰਫ਼ ਇਕ ਅੰਕ ਦਾ ਫਰਕ ਸੀ। ਹਰਿਆਣਾ ਨੇ ਬੰਗਾਲ ਤੇ 17-16 ਨਾਲ ਚੜ੍ਹਤ ਬਣਾ ਲਈ।

ਉੱਥੇ ਹੀ ਦੂਜੇ ਪਾਸੇ ਹਾਫ਼ ਦੀ ਸ਼ੁਰੂਆਤ ਵਿਚ ਹੀ ਬੰਗਾਲ ਦੀ ਟੀਮ ਨੂੰ ਆਲ ਆਊਟ ਕਰ ਕੇ ਹਰਾਣਾ ਨੇ ਚੜ੍ਹਤ ਨੂੰ 4 ਅਂਕਾਂ ਨਾਲ ਆਪਣੇ ਪੱਖ ਵਿਚ ਕਰ ਲਿਆ। ਉੱਤੇ ਹੀ 61 ਮੁਕਾਬਲਾ ਯੂਪੀ ਯੋਧਾ ਅਤੇ ਪੁਣੇਰੀ ਪਲਟਨ ਵਿਚ ਖੇਡਿਆ ਗਿਆ। ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਯੂਪੀ ਯੋਧਾ ਨੇ ਚੌਥੀ ਜਿੱਤ ਹਾਸਲ ਕੀਤੀ। ਯੂਪੀ ਯੋਧਾ ਨੇ ਪੁਣੇਰੀ ਪਲਟਨ ਨੂੰ 35-30 ਨਾਲ ਹਰਾਇਆ। ਪਹਿਲੇ ਹਾਫ਼ ਦੀ ਖੇਡ ਖਤਮ ਹੋਣ ਤੱਕ ਯੂਪੀ ਯੋਧਾ ਨੇ 16-9 ਨਾਲ ਮਜ਼ਬੂਤ ਲੀਡ ਬਣਾ ਰੱਖੀ ਸੀ।

ਪੁਣੇਰੀ ਪਲਟਨ ਨੇ ਡਿਫੈਂਡਰ ਅਮਿਤ ਕੁਮਾਰ, ਸੰਦੀਪ ਅਤੇ ਸਾਗਰ ਬੀ. ਕ੍ਰਸ਼ਨਾ ਨੂੰ ਪਹਿਲੇ ਹਾਫ਼ ਦੇ ਦੌਰਾਨ ਪੂਰੀ ਤਰ੍ਹਾਂ ਨਾਲ ਫਲਾਪ ਕਰ ਦਿੱਤਾ ਸੀ। ਇਸ ਜਿੱਤ ਦੇ ਨਾਲ ਯੂਪੀ ਯੋਧਾ ਦੀ ਟੀਮ ਪੁਆਇੰਟਸ ਟੇਬਲ ਵਿਚ 7ਵੇਂ ਸਥਾਨ ਤੇ ਆ ਗਈ। ਮੈਚ ਦੇ 32ਵੇਂ ਮਿੰਟ ਵਿਚ ਯੂਪੀ ਯੋਧਾ ਨੇ ਪੁਣੇਰੀ ਪਲਟਨ ਨੂੰ ਦੂਸਰੀ ਵਾਰ ਆਲ ਆਊਟ ਕਰ ਕੇ ਮੈਚ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਪੱਖ ਵਿਚ ਕਰ ਲਿਆ। ਯੂਪੀ ਦੇ ਕੋਲ 28-17 ਦੀ ਲੀਡ ਸੀ ਅਤੇ ਯੋਧਾ ਦੇ ਖਿਡਾਰੀਆਂ ਨੇ ਇ4ਤੇ ਕੋਈ ਵੱਡੀ ਗਲਤੀ ਨਹੀਂ ਕੀਤੀ।