ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਗੁਰਦਾਸ ਮਾਨ ’ਤੇ 295 ਏ ਤਹਿਤ ਪਰਚਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਗੁਰਦਾਸ ਮਾਨ ’ਤੇ 295 ਏ ਤਹਿਤ ਪਰਚਾ ਦਰਜ

image

ਅੰਮ੍ਰਿਤਸਰ, 26 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਖ਼ਾਲਸਾ ਪੰਥ ਦੀ ਉਸ ਸਮੇਂ ਵੱਡੀ ਜਿੱਤ ਹੋਈ ਜਦ ਸਿੱਖ ਜਥੇਬੰਦੀਆਂ ਵਲੋਂ ਕੀਤੀ ਗਈ ਜਦੋਜਹਿਦ ਤੋਂ ਬਾਅਦ ਪੰਜਾਬੀ ਗਾਇਕ ਗੁਰਦਾਸ ਮਾਨ ਉਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ 295 ਏ ਧਾਰਾ ਤਹਿਤ ਨਕੋਦਰ ਥਾਣੇ ਵਿਚ ਪਰਚਾ ਦਰਜ ਹੋ ਗਿਆ। 
ਗੁਰਦਾਸ ਮਾਨ ਉਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਵਾਉਣ ਲਈ ਜਲੰਧਰ ਦੇ ਐਸ.ਐਸ. ਪੀ ਦਫ਼ਤਰ ਦੇ ਬਾਹਰ ਪੰਥਕ ਜਥੇਬੰਦੀਆਂ ਵਲੋਂ ਚਾਰ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਜਾਰੀ ਸੀ। ਗੁਰਦਾਸ ਮਾਨ ਉਤੇ ਪਰਚਾ ਦਰਜ ਹੋਣ ਤੋਂ ਬਾਅਦ ਤੁਰਤ ਉਸ ਦੀ ਗਿ੍ਰਫ਼ਤਾਰੀ ਦੀ ਮੰਗ ਕੀਤੀ ਹੈ। ਜਥੇਬੰਦੀਆਂ ਨੇ ਗੁਰਦਾਸ ਮਾਨ ਦੇ ਪੰਜਾਬ ਵਿਚ ਅਖਾੜੇ ਬੰਦ ਕਰਵਾਉਣ ਦਾ ਵੀ ਸੱਦਾ ਦਿਤਾ। 
ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਤੋ ਗੁਰਦਾਸ ਮਾਨ ਵਿਰੁਧ ਸਿੱਖ ਜਥੇਬੰਦੀਆਂ ਦਾ ਰੋਹ ਕਾਫ਼ੀ ਭੜਕਿਆ ਹੋਇਆ ਹੈ। ਇਸ ਮੌਕੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿਚ ਵੱਡਾ ਇਕੱਠ ਹੋਇਆ ਤੇ ਜਿਸ ਮਗਰੋਂ ਦਿੱਲੀ ਹਾਈਵੇਅ ਜਾਮ ਕਰ ਦਿਤਾ ਗਿਆ। 
ਐਸ ਐਸ ਪੀ ਦਫ਼ਤਰ ਦੇ ਸਾਹਮਣੇ ਹੋਈ ਜਿੱਤ ਅਤੇ ਸਫ਼ਲਤਾ ਤੋਂ ਬਾਅਦ ਧਰਨੇ ਨੂੰ ਖ਼ਤਮ ਕਰਦਿਆਂ ਲੱਡੂ ਵੰਡੇ ਗਏ। 

ਕੈਪਸ਼ਨ—ਏ ਐਸ ਆਰ ਬਹੋੜੂ— 26— 4— ਗੁਰਦਾਸ ਮਾਨ ਵਿਰੁਧ ਪਰਚਾ ਦਰਜ ਕਰਨ ਬਾਅਦ ਪੰਥਕ ਜਥੇਬੰਦੀਆਂ ਐਫ਼ ਆਈ ਆਰ ਦੀ ਕਾਪੀ ਦਿਖਾਉਂਦੀ ਹੋਈ।