ਹਾਈ ਕੋਰਟ ਨੇ ਅਕਾਲੀ ਦਲ ਬਾਦਲ ਦੇ ਦੋਹਰੇ ਸੰਵਿਧਾਨ ਦੇ ਮਾਮਲੇ ਦੀ ਪਟੀਸ਼ਨ ਕੀਤੀ ਰੱਦ

ਏਜੰਸੀ

ਖ਼ਬਰਾਂ, ਪੰਜਾਬ

ਹਾਈ ਕੋਰਟ ਨੇ ਅਕਾਲੀ ਦਲ ਬਾਦਲ ਦੇ ਦੋਹਰੇ ਸੰਵਿਧਾਨ ਦੇ ਮਾਮਲੇ ਦੀ ਪਟੀਸ਼ਨ ਕੀਤੀ ਰੱਦ

image

ਚੰਡੀਗੜ੍ਹ, 27 ਅਗੱਸਤ (ਸ.ਸ.ਸ.): ਅਕਾਲੀ ਦਲ ਬਾਦਲ ਦੇ ਦੋਹਰੇ ਸੰਵਿਧਾਨ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੂੰ  ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਝਟਕਾ ਦਿਤਾ ਹੈ | ਹਾਈ ਕੋਰਟ ਨੇ ਤਿੰਨਾਂ ਵਿਰੁਧ ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਵਲੋਂ ਜਾਰੀ ਸੰਮਨ ਦੇ ਹੁਕਮਾਂ ਨੂੰ  ਰੱਦ ਕਰਨ ਤੋਂ ਇਨਕਾਰ ਕਰ ਦਿਤਾ ਹੈ | ਇਸ ਪਟੀਸ਼ਨ ਦੇ ਰੱਦ ਹੋਣ ਕਾਰਨ ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਵਲੋਂ ਇਨ੍ਹਾਂ ਤਿੰਨਾਂ ਵਿਰੁਧ ਸੰਮਨ ਤੇ ਟ੍ਰਾਇਲ 'ਤੇ ਲੱਗੀ ਰੋਕ ਹੱਟ ਗਈ ਹੈ | ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਨੂੰ  ਵੇਖਦੇ ਹੋਏ ਉਨ੍ਹਾਂ ਨੂੰ  ਛੱਡ ਬਾਕੀ .ਦੋਵਾਂ ਨੂੰ  ਸੁਣਵਾਈ ਲਈ ਪੇਸ਼ ਹੋਣ ਦੇ ਹੁਕਮ ਦੇ ਦਿਤੇ ਹਨ |