ਬੀਤੇ 24 ਘੰਟਿਆਂ 'ਚ ਕੋਰੋਨਾ ਦੇ 44 ਹਜ਼ਾਰ ਨਵੇਂ ਮਾਮਲੇ ਆਏ

ਏਜੰਸੀ

ਖ਼ਬਰਾਂ, ਪੰਜਾਬ

ਬੀਤੇ 24 ਘੰਟਿਆਂ 'ਚ ਕੋਰੋਨਾ ਦੇ 44 ਹਜ਼ਾਰ ਨਵੇਂ ਮਾਮਲੇ ਆਏ

image

ਨਵੀਂ ਦਿੱਲੀ, 27 ਅਗੱਸਤ : ਕੇਰਲ ਅਤੇ ਮਹਾਰਾਸ਼ਟਰ 'ਚ ਕੋਰੋਨਾ ਦੇ ਵਧਦੇ ਅੰਕੜਿਆਂ ਨੇ ਇਕ ਵਾਰ ਫਿਰ ਚਿੰਤਾ ਵਧਾ ਦਿਤੀ ਹੈ | ਦੋ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਵੇਖਿਆ ਜਾ ਰਿਹਾ ਹੈ | ਦੇਸ਼ 'ਚ ਪਿਛਲੇ 24 ਘੰਟਿਆਂ 'ਚ 44 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ | ਇਸ ਨਾਲ ਹੀ 496 ਲੋਕਾਂ ਦੀ ਮੌਤ ਹੋ ਗਈ ਹੈ | ਉਥੇ ਹੀ 32,988 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ | 
ਦੇਸ਼ 'ਚ ਕੋਰੋਨਾ ਮਰੀਜ਼ਾਂ ਦੇ ਵਧ ਰਹੇ ਮਾਮਲਿਆਂ 'ਚ 36 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਿਰਫ਼ ਕੇਰਲ ਅਤੇ ਮਹਾਰਾਸ਼ਟਰ 'ਚ ਦਰਜ ਕੀਤੇ ਗਏ ਹਨ | ਯਾਨੀ ਦੇਸ਼ 'ਚ 79 ਫ਼ੀ ਸਦੀ ਹਿੱਸਾ ਸਿਰਫ਼ ਇਨ੍ਹਾਂ ਹੀ ਦੋ ਸੂਬਿਆਂ ਦਾ ਹੈ | ਕੇਰਲ 'ਚ 31 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਹਨ ਅਤੇ 162 ਲੋਕਾਂ ਨੇ ਦਮ ਤੋੜਿਆ ਹੈ | ਉਥੇ ਹੀ ਮਹਾਰਾਸ਼ਟਰ 'ਚ 5 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ, ਜਦਕਿ 159 ਲੋਕਾਂ ਦੀ ਮੌਤ ਹੋਈ ਹੈ | ਉਥੇ ਹੀ ਮਾਹਰਾਂ ਨੇ ਕੋਰੋਨਾ ਦੀ ਤੀਜੀ ਲਹਿਰ ਸਤੰਬਰ-ਅਕਤੂਬਰ 'ਚ ਆਉਣ ਦਾ ਖਦਸ਼ਾ ਜਤਾਇਆ ਹੈ, ਜਦਕਿ ਨਵੰਬਰ 'ਚ ਪੀਕ 'ਤੇ ਰਹਿਣ ਦਾ ਦਾਅਵਾ ਕੀਤਾ ਹੈ |                 (ਏਜੰਸੀ)