ਗੁਰਦਾਸ ਮਾਨ ਦੇ ਹੱਕ 'ਚ ਨਿੱਤਰੇ ਰਾਜਾ ਵੜਿੰਗ, CM ਪੰਜਾਬ ਨੂੰ ਕੇਸ ਰੱਦ ਕਰਨ ਦੀ ਕੀਤੀ ਬੇਨਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ’ਚ ਗੁਰਦਾਸ ਮਾਨ (Gurdas Mann)ਦਾ ਵੱਡਾ ਯੋਗਦਾਨ'

Raja Waring in favor of Gurdas Mann

 

 ਚੰਡੀਗੜ੍ਹ :  ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ (MLA Raja Waring) ਪੰਜਾਬੀ ਗਾਇਕ ਗੁਰਦਾਸ ਮਾਨ (Gurdas Mann) ਦੇ ਹੱਕ ਵਿੱਚ ਨਿੱਤਰੇ (Raja Waring in favor of Gurdas Mann) ਹਨ। ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਅਤੇ ਡੀਜੀਪੀ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਗੁਰਦਾਸ ਮਾਨ ਤੇ ਦਰਜ  ਕੀਤਾ ਪਰਚਾ ਰੱਦ ਕੀਤਾ ਜਾਵੇ।

 

 

ਉਨ੍ਹਾਂ ਕਿਹਾ ਕਿ ਧਰਨਿਆਂ ਦੇ ਦਬਾਅ ਥੱਲੇ ਪਰਚੇ ਦਰਜ ਕਰਨਾ ਗਲਤ ਹੈ। ਰਾਜਾ ਵੜਿੰਗ ਨੇ ਕਿਹਾ ਕਿ ਗੁਰਦਾਸ ਮਾਨ (Gurdas Mann) ਨੇ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਦਿੱਤਾ (Raja Waring in favor of Gurdas Mann)  ਹੈ। ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ’ਚ ਗੁਰਦਾਸ ਮਾਨ (Gurdas Mann)ਦਾ ਵੱਡਾ ਯੋਗਦਾਨ ਹੈ। ਗੁਰਦਾਸ ਮਾਨ (Gurdas Mann) ਅਜਿਹੇ ਸ਼ਖ਼ਸ ਹਨ, ਜੋ ਵਿਵਾਦਾਂ ਤੋਂ ਹਮੇਸ਼ਾ ਦੂਰ ਹੀ ਰਹੇ ਹਨ।’ ਗੁਰੂ ਨੇ ਸਾਨੂੰ ਸਿਖਾਇਆ ਹੈ ਕਿ ਮੁਆਫ਼ ਕਰਨ ਵਾਲਾ ਵੱਡਾ ਹੁੰਦਾ ਹੈ, ਪਰ ਤੁਸੀਂ ਇਸ ਗੱਲ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ।

 

 

 

ਮੈਂ ਗੁਰਦਾਸ ਮਾਨ (Gurdas Mann) ਜੀ ਤੋਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ ਕਿ ਤੁਹਾਡੇ ਤੇ ਇਹ ਪਰਚਾ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ। ਮੈਂ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਇਸ ਪਰਚੇ ਨੂੰ(Raja Waring in favor of Gurdas Mann)   ਤੁਰੰਤ ਰੱਦ ਕੀਤਾ ਜਾਵੇ।"

 

 

 ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬੀ ਗਾਇਕ ਗੁਰਦਾਸ ਮਾਨ ’ਤੇ  ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਤਹਿਤ ਪਰਚਾ ਦਰਜ ਕੀਤਾ ਗਿਆ ਸੀ । ਉਨ੍ਹਾਂ ’ਤੇ ਧਾਰਾ 295 ਏ ਤਹਿਤ ਪਰਚਾ ਦਰਜ ਕੀਤਾ ਗਿਆ ਹੈ।