ਅਹਿਮਦਗੜ੍ਹ, 26 ਅਗੱਸਤ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ ਚੌਹਾਨ)  : ਪੇਪਰ ਮਿੱਲ ਵਰਕਰ ਯੂਨੀਅਨ ਸੀਟੂ  ਦੀ ਮੀਟਿੰਗ ਹੋਈ ਜਿਸ ਵਿੱਚ ਆਗੂਆ ਨੇ ਕੇਂਦਰ ਤੇ ਸਟੇਟ ਸਰਕਾਰਾਂ ਦੀ ਆਲੋਚਨਾ ਕਰਦਿਆ ਕਿਹਾ ਕਿ ਮਜਦੂਰਾਂ ਦੀ ਲੁੱਟ ਕਰਨ ਲਈ ਸਰਕਾਰਾਂ ਸਰਮਾਏਦਾਰ ਦਾ ਸਾਥ ਦੇ ਰਹੀਆਂ ਹਨ ਮੋਦੀ ਸਰਕਾਰ ਨੇ ਮਜ਼ਦੂਰਾਂ  ਦਾ ਪੀ ਐਫ ਤੇ ਵਿਆਜ ਘੁਟਾਕੇ ਵੱਡਾ ਹਮਲਾ ਕੀਤਾ ਹੈ ਤੇ ਨਾ ਹੀ ਗ੍ਰੈਜੂਏਟੀ ਵਿੱਚ  ਕੋਈ  ਵਾਧਾ ਕੀਤਾ ਅਤੇ ਪੰਜਾਬ ਸਰਕਾਰ ਨੂੰ  ਛੇ ਮਹੀਨੇ ਹੋ ਗਏ ਹਨ ਇਨ੍ਹਾਂ ਨੇ ਵੀ ਘੱਟੋ-ਘੱਟ ਉਜਰਤ ਵਿਚ ਕੋਈ  ਵਾਧਾ ਨਹੀ ਕੀਤਾ | ਜਦਕਿ ਮਜ਼ਦੂਰਾਂ ਦਾ ਉਜਰਤ ਵਾਧੇ  ਨੂੰ  ਨੌਂ (9) ਸਾਲ ਹੋ ਗਏ ਹਨ | 
ਇਸ ਤੋਂ ਬਿਨਾਂ ਕੋਰੋਨਾ ਕਾਲ ਦੌਰਾਨ ਡੀ ਏ ਦਾ ਮਹਿੰਗਾਈ  ਭੱਤਾ ਅਜੇ ਤੱਕ ਨਹੀ ਦਿਤਾ ਚਾਰ ਕਿਸ਼ਤਾਂ ਹੋ ਗਈ ਆ ਹਨ ਜੋ ਲਾਗੂ ਨਹੀ ਕੀਤੀਆ ਮਹਿੰਗਾਈ  ਨਾਲ ਮਜਦੂਰ ਦਾ ਲਕ ਟੁੱਟ  ਚੁੱਕਿਆ  ਹੈ ਪੇਪਰ ਮਿੱਲ ਦੀ ਮੈਨੇਜਮੈਂਟ ਵੀ ਇਥੋ ਦੀਆਂ ਜੋ ਜ਼ਰੂਰੀ ਮੰਗਾਂ ਹਨ ਉਹ ਅਜੇ ਨਹੀ ਮੰਨ ਰਹੀ ਪੰਜ ਮਹੀਨੇ ਤੋਂ ਉਪਰ ਦਾ ਸਮਾਂ ਲੰਘ ਚੁੱਕਿਆ ਹੈ ਮੀਟਿੰਗ 'ਚ ਸੂਬਾ ਕਮੇਟੀ ਮੈਂਬਰ ਪੰਜਾਬ ਸੀਟੂ ਗੁਰਦੇਵ ਰਾਜ ਭੂੰਬਲਾ ਵਿਸ਼ੇਸ ਤੌਰ ਤੇ ਹਾਜ਼ਰ ਹੋਏ  ਪ੍ਰਧਾਨ ਰਾਮ ਯਤਨ, ਕਿਰਪਾਲ ਸਿੰਘ ਕੰਗਣਵਾਲ ਜਨਰਲ ਸਕੱਤਰ, ਪਲਵਿੰਦਰ ਸਿੰਘ ਛਪਾਰ, ਬਲਜੀਤ ਸਿੰਘ, ਸੁਭਾਸ਼ ਰਾਮ, ਮਨਜੀਤ ਸਿੰਘ, ਮਹੁੰਮਦ ਇਰਸ਼ਾਦ  ਆਦਿ ਸਾਥੀਆ ਨੇ ਸਬੋਧਨ  ਕੀਤਾ |
ਕੈਪਸ਼ਨ: ਮਿਲ ਵਰਕਰ ਯੂਨੀਅਨ ਦੇ ਮੈਂਬਰਾਨ ਤੇ ਆਗੂ ਮੀਟਿੰਗ ਬਾਅਦ  | ਫੋਟੋ ਚੌਹਾਨ 02                
           
image