ਸਿਹਤ ਵਿਭਾਗ ਵਲੋਂ ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਾ 'ਚ ਅੱਖਾਂ ਦਾਨ ਕਰਨ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਅਯੋਜਨ

ਏਜੰਸੀ

ਖ਼ਬਰਾਂ, ਪੰਜਾਬ

ਸਿਹਤ ਵਿਭਾਗ ਵਲੋਂ ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਾ 'ਚ ਅੱਖਾਂ ਦਾਨ ਕਰਨ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਅਯੋਜਨ

image

ਅਹਿਮਦਗੜ੍ਹ, 26 ਅਗੱਸਤ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ ਚੌਹਾਨ) : ਸਿਹਤ ਵਿਭਾਗ ਵਲੋਂ  75ਵੇਂ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਤਹਿਤ 37ਵਾਂ ਅੱਖਾਂ ਦਾਨ ਕਰਨ ਸਬੰਧੀ ਮਨਾਏ ਜਾ ਰਹੇ ਪੰਦਰਵਾੜਾ ਦੌਰਾਨ ਸਥਾਨਕ ਸਰਕਾਰੀ ਹਸਪਤਾਲ ਵਲੋ ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਾ ਸਕੂਲ ਵਿਖੇ ਅੱਖਾਂ ਦਾਨ ਕਰਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਸਕੂਲ ਦੇ ਡਾਇਰੈਕਟਰ ਸਟੇਟ ਅਵਾਰਡੀ ਮੈਡਮ ਭੁਪਿੰਦਰ ਕੌਰ ਪੰਧੇਰ ਤੇ ਪਿ੍ੰ. ਕੋਮਲਪ੍ਰੀਤ ਕੌਰ ਮਾਵੀ ਦੀ ਅਗਵਾਈ ਵਿੱਚ ਲਗਾਏ ਜਾਗਰੂਕਤਾ ਸੈਮੀਨਾਰ ਦੌਰਾਨ ਸਿਹਤ ਅਧਿਕਾਰੀਆ ਵਲੋ ਵਿਦਿਆਰਥੀਆ ਤੇ ਅਧਿਆਪਕਾ ਨੂੰ  ਅੱਖਾਂ ਦਾਨ ਕਰਨ ਸਬੰਧੀ ਜਾਗਰੂਕ ਕੀਤਾ ਤੇ ਪ੍ਰੇਰਿਤ ਕਰਕੇ ਅੱਖਾਂ ਦਾਨ ਕਰਨ ਸਬੰਧੀ ਸਹਿਮਤੀ ਫਾਰਮ ਭਰਵਾਏ ਜਾ ਰਹੇ ਹਨ | ਸਿਹਤ ਅਧਿਕਾਰੀਆ ਨੇ ਦੱਸਿਆ ਕਿ ਇਸ ਸੈਮਨਾਰ ਦਾ ਮੰਤਵ ਲੋਕਾਂ ਨੂੰ  ਆਪਣੀ ਮੌਤ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ ਥੇ ਅੱਖਾਂ ਦਾਨ ਕਰਨ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਹਨ੍ਹੇਰੀ ਜਿੰਦਗੀ ਵਿਚ ਰੋਸ਼ਨੀ ਹੋ ਸਕਦੀ ਹੈ | 
ਉਨ੍ਹਾਂ ਦੱਸਿਆ ਕਿ ਅੱਖਾਂ ਮੌਤ ਤੋਂ 6 ਤੋਂ 8 ਘੰਟੇ ਵਿਚ ਹੀ ਅੱਖਾਂ ਦਾਨ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਦੱਸਿਆ ਕਿ ਏਡਜ਼, ਪੀਲੀਆਂ, ਬਲੱਡ ਕੈਂਸਰ ਤੇ ਦਿਮਾਗੀ ਬੁਖ਼ਾਰ ਆਦਿ ਵਿਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ ਹਨ | 
ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ ਭੁਪਿੰਦਰ ਕੌਰ ਪੰਧੇਰ ਤੇ ਪਿ੍ੰਸੀਪਲ ਮੈਡਮ ਕੋਮਲਪ੍ਰੀਤ ਕੌਰ ਮਾਵੀ ਨੇ ਵੀ ਵਿਦਿਆਰਥੀਆ ਤੇ ਅਧਿਅਪਕਾਂ ਨੁੰ ਮਨੁੱਖੀ ਸੇਵਾ ਲਈ ਅੱਖਾਂ ਦਾਨ ਕਰਨ ਦਾ ਪ੍ਰਣ ਕਰਕੇ ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰਨ ਲਈ ਪ੍ਰੇਰਤ ਕੀਤਾ |   
ਕੈਪਸ਼ਨ:   ਫੋਟ ਚੌਹਾਨ 01