ਖੇਤ 'ਚ ਖਾਦ ਪਾ ਰਹੇ 2 ਨੌਜਵਾਨਾਂ ਦੀ ਕਰੰਟ ਲੱਗਣ ਨਾਲ ਹੋਈ ਦਰਦਨਾਕ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਵਿਚ ਸੋਗ ਦੀ ਲਹਿਰ

photo

 

ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਕਸੇਲ 'ਚ ਝੋਨੇ ਦੇ ਖੇਤਾਂ ਵਿਚ ਖਾਦ ਪਾ ਰਹੇ ਦੋ ਨੌਜਵਾਨਾਂ ਨੂੰ ਕਰੰਟ ਲੱਗ ਗਿਆ। ਕਰੰਟ ਲੱਗਣ ਨਾਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

 

ਜਾਣਕਾਰੀ ਅਨੁਸਾਰ ਦੋ ਖੰਭਿਆਂ ਦੇ ਵਿਚਾਲਿਓਂ ਬਿਜਲੀ ਦੀ ਤਾਰ ਟੁੱਟ ਕੇ ਖੇਤ 'ਚ ਡਿੱਗੀ ਹੋਈ ਸੀ। ਜਿਸਦੀ ਜਾਣਕਾਰੀ ਨਾ ਹੋਣ ਕਰ ਕੇ ਦੋਵੇਂ ਨੌਜਵਾਨ ਇਸ ਦੀ ਲਪੇਟ ਵਿਚ ਆ ਗਏ। ਦੋਵਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

 

ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਰਾਏ ਅਮਾਨਤ ਖਾਂ ਤੋਂ ਪੁਲਿਸ ਮੌਕੇ 'ਤੇ ਪਹੁੰਚੀ, ਜਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ। ਮ੍ਰਿਤਕਾਂ ਦੀ ਪਹਿਚਾਣ ਦਲਬੀਰ ਸਿੰਘ ਸਾਬਾ (31) ਪੁੱਤਰ ਬਲਵਿੰਦਰ ਸਿੰਘ ਅਤੇ ਘੁੱਦੂ ਸਿੰਘ (28) ਪੁੱਤਰ ਬੀਰ ਸਿੰਘ ਵਾਸੀ ਕਸੇਲ ਵਜੋਂ ਹੋਈ ਹੈ।