ਸਿੱਖ ਯੂਥ ਸੁਸਾਇਟੀ ਨੇ ਹੱਡੀਆਂ ਜੋੜਾਂ ਦਾ ਚੈੱਕਅਪ ਕੈਂਪ ਲਾਇਆ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਯੂਥ ਸੁਸਾਇਟੀ ਨੇ ਹੱਡੀਆਂ ਜੋੜਾਂ ਦਾ ਚੈੱਕਅਪ ਕੈਂਪ ਲਾਇਆ

image

ਜਗਰਾਉਂ, 26 ਅਗੱਸਤ (ਪਰਮਜੀਤ ਸਿੰਘ ਗਰੇਵਾਲ) : ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਵਿਵੇਕ ਕਲੀਨਿਕ ਅਗਵਾੜ ਲੋਪੋ-ਡਾਲਾ ਦੇ ਸਹਿਯੋਗ ਨਾਲ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਸਲਾਨਾ ਬਰਸੀ ਨੂੰ  ਸਮਰਪਿਤ ਅਗਵਾੜਾ ਲੋਪੋ ਮੇਨ ਚੌਕ ਵਿਖੇ ਹੱਡੀਆਂ, ਜੋੜਾਂ ਦਾ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਬਾਬਾ ਆਗਿਆਪਾਲ ਸਿੰਘ ਨਾਨਕਸਰ ਵਾਲਿਆਂ ਨੇ ਰੀਬਨ ਕੱਟ ਕੇ ਕੀਤਾ | ਕੈਂਪ ਦੌਰਾਨ ਡਾ: ਰਜਤ ਖੰਨਾ ਦੀ ਟੀਮ ਨੇ 70 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਦਵਾਈਆਂ ਮੁਫ਼ਤ ਦਿੱਤੀਆਂ | ਕੈਂਪ ਦੌਰਾਨ ਘੱਟ ਰੇਟਾਂ 'ਤੇ ਟੈਸਟ ਵੀ ਕੀਤੇ ਗਏ |
 ਇਸ ਮੌਕੇ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ, ਚੇਅਰਮੈਨ ਗਗਨਦੀਪ ਸਿੰਘ ਸਰਨਾ, ਸਰਪ੍ਰਸਤ ਗੁਰਸ਼ਰਨ ਸਿੰਘ ਮਿਗਲਾਨੀ ਤੇ ਜਨਰਲ ਸਕੱਤਰ ਇੰਦਰਪ੍ਰੀਤ ਸਿੰਘ ਵਛੇਰ ਨੇ ਕਿਹਾ ਕਿ ਸਾਡੇ ਵੱਡੇ ਭਾਗ ਹਨ ਕਿ ਅਸੀ ਨਾਨਕਸਰ ਦੀ ਧਰਤੀ ਨਾਲ ਜੁੜੇ ਹੋਏ ਹਾਂ, ਜਿੱਥੇ ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਅਨੈਕਾਂ ਕਾਰਜ ਕੀਤੇ ਹਨ | ਅੱਜ ਲੱਖਾਂ ਸੰਗਤਾਂ ਨਾਨਕਸਰ ਵਿਖੇ ਨਤਮਸਤਕ ਹੋ ਰਹੀਆਂ ਹਨ |
 ਉਨ੍ਹਾਂ ਕਿਹਾ ਕਿ ਸਿੱਖ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਸਮੇਂ-ਸਮੇਂ 'ਤੇ ਜਿੱਥੇ ਸਮਾਜ ਸੇਵੀ ਕਾਰਜਾਂ 'ਤੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਉਥੇ ਧਾਰਮਿਕ ਕਾਰਜਾਂ 'ਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ |
 ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਚੇਅਰਮੈਨ ਗਗਨਦੀਪ ਸਿੰਘ ਸਰਨਾ, ਸਰਪ੍ਰਸਤ ਗੁਰਸ਼ਰਨ ਸਿੰਘ ਮਿਗਲਾਨੀ, ਜਨਰਲ ਸਕੱਤਰ ਇੰਦਰਪ੍ਰੀਤ ਸਿੰਘ ਵਛੇਰ, ਵਿਨੋਦ ਕੁਮਾਰ ਖੰਨਾ, ਸੀਮਾ ਖੰਨਾ, ਮੱਖਣ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਖਮਿੰਦਰ ਸਿੰਘ ਸੋਨੀ, ਚਰਨੀ, ਜਸਵਿੰਦਰ ਸਿੰਘ ਡਾਂਗ਼ੀਆਂ, ਸਰਵਣ ਸਿੰਘ, ਇਕਬਾਲ ਸਿੰਘ ਸਿੱਧੂ, ਰਾਕੇਸ਼ ਕੁਮਾਰ ਸਿਆਲ ਤੇ ਅਮਿਤ ਸਿਆਲ ਆਦਿ ਹਾਜ਼ਰ ਸਨ |
ਫੋਟੋ ਫਾਈਲ : ਜਗਰਾਉਂ ਗਰੇਵਾਲ-2
ਕੈਪਸ਼ਨ : ਕੈਂਪ ਦਾ ਉਦਘਾਟਨ ਕਰਦੇ ਬਾਬਾ ਆਗਿਆਪਾਲ ਸਿੰਘ ਨਾਨਕਸਰ | ਨਾਲ ਹਨ ਚਰਨਜੀਤ ਸਿੰਘ ਸਰਨਾ ਤੇ ਹੋਰ