ਅੰਮ੍ਰਿਤਸਰ ’ਚ ਚੋਰਾਂ ਦੇ ਹੌਂਸਲੇ ਬੁਲੰਦ, ਘਰ ਚੋਂ ਮੋਟਰਸਾਈਕਲ ਲੈ ਕੇ ਹੋਏ ਫਰਾਰ
CCTV 'ਚ ਕੈਦ ਹੋਈ ਵਾਰਦਾਤ
ਅੰਮ੍ਰਿਤਸਰ: ਅੰਮ੍ਰਿਤਸਰ ਇਲਾਕੇ 'ਚ ਸ਼ੁੱਕਰਵਾਰ ਰਾਤ ਨੂੰ ਇਕ ਘਰ 'ਚੋਂ ਸਾਮਾਨ ਚੋਰੀ ਕਰਨ ਵਾਲੇ 3 ਚੋਰਾਂ ਦਾ ਗਿਰੋਹ ਸੀਸੀਟੀਵੀ 'ਚ ਕੈਦ ਹੋ ਗਿਆ। ਦੁਪਹਿਰ 2 ਵਜੇ ਦੇ ਕਰੀਬ ਗੁਰਦਾਸ ਐਵੀਨਿਊ ਸਥਿਤ ਹਰਪ੍ਰੀਤ ਸਿੰਘ ਦੇ ਘਰ ਦੇ ਬਾਹਰ ਤਿੰਨ ਨੌਜਵਾਨ ਆਏ।
ਦੋ ਨੇ ਆਪਣੇ ਮੂੰਹ 'ਤੇ ਲਾਲ ਰੰਗ ਦਾ ਪਰਨਾ ਬੰਨ੍ਹਿਆ ਹੋਇਆ ਸੀ। ਇਕ ਨੌਜਵਾਨ ਕੰਧ ਟੱਪ ਕੇ ਘਰ ਵਿਚ ਦਾਖਲ ਹੁੰਦਾ ਦੇਖਿਆ ਗਿਆ। ਉਸ ਨੇ ਘਰ ਵਿਚ ਖੜ੍ਹਾ ਮਹਿੰਗਾ ਸਾਈਕਲ ਚੁੱਕ ਕੇ ਬਾਹਰ ਕੱਢ ਲਿਆ। ਇਸ ਦੇ ਨਾਲ ਹੀ ਸਾਈਕਲ ਕੋਲ ਪਏ 3 ਗੈਸ ਸਿਲੰਡਰ ਵੀ ਲੈ ਗਏ।
ਪਿਛਲੇ ਸਮੇਂ ਦੌਰਾਨ ਨਿਊ ਅੰਮ੍ਰਿਤਸਰ ਵਿੱਚ ਹੋਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦੋ ਦਿਨ ਪਹਿਲਾਂ ਨਿਊ ਅੰਮ੍ਰਿਤਸਰ ਬੀ-ਬਲਾਕ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਦਰਵਾਜ਼ੇ ਦਾ ਤਾਲਾ ਟੁੱਟੇ ਹੋਣ ਕਾਰਨ ਚੋਰ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ।
ਨਿਊ ਅੰਮ੍ਰਿਤਸਰ ਪੁਲਿਸ ਦਾ ਕਹਿਣਾ ਹੈ ਕਿ ਚੋਰੀ ਦੀ ਸੀਸੀਟੀਵੀ ਫੁਟੇਜ ਬਰਾਮਦ ਕਰ ਲਈ ਗਈ ਹੈ। ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।