ਪੰਜਾਬ ਨੂੰ ਕੈਂਸਰ ਹਸਪਤਾਲ ਦੇਣ 'ਤੇ ਮੋਦੀ ਦਾ ਟਿੱਕਾ ਵਲੋਂ ਧਨਵਾਦ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਨੂੰ ਕੈਂਸਰ ਹਸਪਤਾਲ ਦੇਣ 'ਤੇ ਮੋਦੀ ਦਾ ਟਿੱਕਾ ਵਲੋਂ ਧਨਵਾਦ

image

ਲੁਧਿਆਣਾ, 26 ਅਗੱਸਤ (ਆਰ.ਪੀ. ਸਿੰਘ) : ਸੀਨੀਅਰ ਭਾਜਪਾ ਆਗੂ ਤੇ ਪੰਜਾਬ ਮੱਧਿਅਮ ਉਦਯੋਗ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਊ ਚੰਡੀਗੜ੍ਹ ਮੁੱਲਾਂਪੁਰ ਗਰੀਬਦਾਸ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਕੇ ਪੰਜਾਬ ਨੂੰ  ਭੇਂਟ ਕਰਨ ਤੇ ਸ੍ਰੀ ਮੋਦੀ ਦਾ ਧਨਵਾਦ ਕਰਦਿਆਂ ਕਿਹਾ ਹੈ ਕਿ ਅਜਿਹੇ ਹਸਪਤਾਲਾਂ ਦੀ ਪੰਜਾਬ ਅਤੇ ਨੇੜਲੇ ਸੂਬਿਆਂ ਨੂੰ  ਸਖਤ ਲੋੜ ਹੈ ਕਿਓਾਕਿ ਇੱਥੇ ਰਹਿੰਦੇ ਮੱਧ ਵਰਗੀ ਤੇ ਗਰੀਬ ਲੋਕ ਨਿੱਜੀ ਹਸਪਤਾਲਾਂ 'ਚ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਉਣ ਵਾਸਤੇ ਲੱਖਾਂ ਰੁਪਏ ਖਰਚਣ ਦੀ ਸਮਰੱਥਾ ਨਹੀਂ ਰੱਖਦੇ¢ ਉਨ੍ਹਾਂ ਕਿਹਾ ਕਿ ਮੋਦੀ ਦੀ ਪੰਜਾਬ, ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਬਾਰੇ ਸੋਚ ਬਹੁਤ ਹੀ ਸਾਕਾਰਾਤਮਕ ਹੈ ਅਤੇ ਉਹ ਪੰਜਾਬ ਨੂੰ  ਖੁਸਹਾਲ ਸੂਬੇ ਵਜੋਂ ਵੇਖਣਾ ਚਾਹੁੰਦੇ ਹਨ¢ 
ਉਨ੍ਹਾਂ ਕਿਹਾ ਕਿ ਮੋਦੀ ਨੇ ਲਾਲ ਕਿਲੇ ਤੇ ਨÏਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਹੀਦੀ ਦਿਹਾੜਾ ਮਨਾਉਣ, ਬਾਲ ਦਿਵਸ ਸਾਹਿਬਜਾਦਿਆਂ ਦੀ ਯਾਦ ਨੂੰ  ਸਮਰਪਤ ਕਰਨ, ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਅਤੇ ਭਾਜਪਾ ਸੰਸਦੀ ਬੋਰਡ 'ਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ  ਮੈਂਬਰ ਬਣਾਉਣ ਸਮੇਤ ਅਨੇਕਾਂ ਅਜਿਹੇ ਇਤਿਹਾਸਿਕ ਕਦਮ ਚੁੱਕੇ ਹਨ ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਦੇ ਦਿਲ 'ਚ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਬਹੁਤ ਮੋਹ ਹੈ¢ ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ 1984 'ਚ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਤੇ ਕੀਤਾ ਫÏਜੀ ਹਮਲਾ ਤੇ ਫੇਰ ਇੰਦਰਾ ਗਾਂਧੀ ਦੇ ਕਤਲ ਮਗਰੋਂ ਕੀਤੀ ਸਿੱਖਾਂ ਦੀ ਨਸਲਕੁਸ਼ੀ ਨੇ ਜਿਹੜੇ ਜਖਮ ਸਿੱਖਾਂ ਨੂੰ  ਦਿੱਤੇ ਹਨ ਉਹ ਅੱਜ ਵੀ ਹਰੇ ਹਨ ਤੇ ਰਹਿੰਦੀ ਦੁਨੀਆਂ ਤਕ ਭਰ ਨਹੀਂ ਸਕਣਗੇ ਕਿਉਂਕਿ ਕਾਂਗਰਸ ਦੀ ਮਾੜੀ ਨੀਅਤ ਹੋਣ ਕਰ ਕੇ ਕਾਂਗਰਸ ਹਾਈਕਮਾਨ ਨੇ ਹੁਣ ਤਕ ਗਲਤੀਆਂ ਦੀ ਮੁਆਫੀ ਵੀ ਨਹੀਂ ਮੰਗੀ ਉਲਟਾ 84 ਦੇ ਕਤਲੇਆਮ 'ਚ ਸਾਮਿਲ ਕਾਂਗਰਸੀਆਂ ਨੂੰ  ਵੱਡੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਹੈ ਅਤੇ ਅੱਜ ਵੀ ਨਿਵਾਜ ਰਹੀ ਹੈ¢
L48_R P Singh_26_01