ਮੋਗਾ 'ਚ 37 ਸਾਲਾ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ, ਸਾਲ ਪਹਿਲਾਂ ਵੱਡੇ ਭਰਾ ਦੀ ਵੀ ਚਿੱਟੇ ਨੇ ਲਈ ਸੀ ਜਾਨ
ਪੰਜਾਬ ਵਿਚ ਨਸ਼ੇ ਘਟਣ ਦੀ ਬਜਾਏ ਦਿਨੋ ਦਿਨ ਰਹੇ ਵੱਧ
photo
ਮੋਗਾ: ਪੰਜਾਬ ਵਿਚ ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਦਿਨੋ ਦਿਨ ਵੱਧ ਹੀ ਰਿਹਾ ਹੈ। ਅਜਿਹਾ ਹੀ ਮਾਮਲਾ ਜ਼ਿਲਾ ਮੋਗਾ ਤੋਂ ਸਾਹਮਣੇ ਆਇਆ। ਇਥੇ ਪਿੰਡ ਭਲੂਰ 'ਚ 37 ਸਾਲਾ ਦੀ ਚਿੱਟੇ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਰੋਮੀ ਨੂੰ ਲਿਆਂਦਾ ਜਾਵੇਗਾ ਭਾਰਤ
ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਫੌਜੀ ਪੁੱਤਰ ਜੋਰਾ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੋ ਭਰਾ ਸਨ। ਵੱਡੇ ਭਰਾ ਦੀ ਵੀ ਸਾਲ ਪਹਿਲਾ ਚਿੱਟੇ ਦੇ ਕਹਿਰ ਨਾਲ ਮੌਤ ਹੋ ਚੁੱਕੀ ਹੈ ਜਦੋਂ ਕਿ ਮਨਪ੍ਰੀਤ ਸਿੰਘ ਫੌਜੀ ਵੀ ਉਸੇ ਰਸਤੇ ਤੁਰ ਗਿਆ ਤੇ ਆਪਣੀ ਜਾਨ ਤੇ ਹੱਥ ਧੋ ਬੈਠਾ।
ਇਹ ਵੀ ਪੜ੍ਹੋ: Flight Canceled: ਦਿੱਲੀ ਏਅਰਪੋਰਟ 'ਤੇ ਇਕ ਹਜ਼ਾਰ ਫਲਾਈਟਾਂ ਹੋ ਸਕਦੀਆਂ ਹਨ ਰੱਦ, ਜਾਣੋ ਕਿਉਂ?