ਹੁਸ਼ਿਆਰਪੁਰ 'ਚ ਬਿਆਸ ਦਰਿਆ ਦੇ ਤੇਜ਼ ਪਾਣੀ ਦੇ ਵਹਾਅ 'ਚ ਰੁੜ੍ਹਿਆ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਰਜੀਤ ਸਿੰਘ ਗੋਲਡੀ (45) ਵਜੋਂ ਹੋਈ ਕਿਸਾਨ ਦੀ ਪਛਾਣ

photo

 

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਟਾਹਲੀ ਵਿਚ ਇਕ ਕਿਸਾਨ ਬਿਆਸ ਦਰਿਆ ਦੇ ਤੇਜ਼ ਪਾਣੀ ਦੇ ਵਹਾਅ 'ਚ ਰੁੜ੍ਹ ਗਿਆ। ਕਿਸਾਨ ਦੀ ਪਛਾਣ ਸੁਰਜੀਤ ਸਿੰਘ ਗੋਲਡੀ (45) ਵਜੋਂ ਹੋਈ ਹੈ।

ਸੂਚਨਾ ਮਿਲਣ 'ਤੇ ਪਿੰਡ ਵਾਸੀਆਂ ਨੇ ਦਰਿਆ ਦੇ ਆਸ-ਪਾਸ ਕਿਸਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕਿਧਰੇ ਵੀ ਸੁਰਾਗ ਨਹੀਂ ਮਿਲਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਪਿੰਡ ਦੇ ਸਰਪੰਚ ਬਚਿੱਤਰ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਨੇੜੇ ਪਾਣੀ ਦਾ ਪੱਧਰ ਘਟਦਾ ਦੇਖ ਕੇ ਕਿਸਾਨ ਸੁਰਜੀਤ ਸਿੰਘ ਉਰਫ ਗੋਲਡੀ ਆਪਣੇ ਖੇਤਾਂ ਵੱਲ ਗਿਆ ਸੀ ਅਤੇ ਜਿਵੇਂ ਹੀ ਉਹ ਆਪਣੇ ਖੇਤਾਂ ਦੇ ਨੇੜੇ ਪਹੁੰਚਿਆ ਤਾਂ ਬਿਆਸ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਨਾਲ ਉਹ ਅਚਾਨਕ ਰੁੜ੍ਹ ਗਿਆ।