Janmashtami 2024: ਪੰਜਾਬ 'ਚ ਮੁਸਲਿਮ ਪਰਿਵਾਰ ਨੇ ਬੱਚੇ ਨੂੰ ਪਹਿਨਾਈ ਭਗਵਾਨ ਕ੍ਰਿਸ਼ਨ ਦੀ ਪੋਸ਼ਾਕ , ਦਿਲ ਨੂੰ ਛੂਹਣ ਵਾਲਾ ਵੀਡੀਓ ਹੋਇਆ ਵਾਇਰਲ

ਏਜੰਸੀ

ਖ਼ਬਰਾਂ, ਪੰਜਾਬ

ਵੀਡੀਓ 'ਚ ਬੁਰਕਾ ਪਹਿਨੇ ਇੱਕ ਔਰਤ ਆਪਣੇ ਬੇਟੇ ਨਾਲ ਘਰੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ

Muslim Family Dresses Kid In Lord Krishna

View this post on Instagram

View this post on Instagram

Janmashtami 2024 : ਸੋਮਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਮੰਦਰਾਂ ਵਿੱਚ ਝਾਕੀਆਂ ਵੀ ਲਗਾਈਆਂ ਗਈਆਂ ਸਨ। ਛੋਟੇ-ਛੋਟੇ ਬੱਚੇ ਰਾਧਾ-ਕ੍ਰਿਸ਼ਨ ਦੀ ਪੁਸ਼ਾਕ ਪਹਿਨੇ ਨਜ਼ਰ ਆਏ। 

ਪੰਜਾਬ 'ਚ ਇੱਕ ਮੁਸਲਿਮ ਪਰਿਵਾਰ ਨੇ ਆਪਣੇ ਬੱਚੇ ਨੂੰ ਸਕੂਲ ਦੇ ਜਨਮ ਅਸ਼ਟਮੀ ਪ੍ਰੋਗਰਾਮ ਲਈ ਭਗਵਾਨ ਕ੍ਰਿਸ਼ਨ ਦੀ ਪੋਸ਼ਾਕ ਪਹਿਨਾਈ , ਜਿਸਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਜਿਸ ਦੀ ਦਿਲ ਨੂੰ ਛੂਹਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। 

  ਵੀਡੀਓ 'ਚ ਬੁਰਕਾ ਪਹਿਨੇ ਇੱਕ ਔਰਤ ਆਪਣੇ ਬੇਟੇ ਨਾਲ ਘਰੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ। ਬੱਚੇ ਨੂੰ ਭਗਵਾਨ ਕ੍ਰਿਸ਼ਨ ਦੀ ਤਰਾਂ ਪੋਸ਼ਾਕ ਪਹਿਨਾ ਕੇ ਤਿਆਰ ਕੀਤਾ ਗਿਆ। ਕ੍ਰਿਸ਼ਨਾ ਜਮਨਾਸ਼ਟਮੀ ਦੇ ਮੌਕੇ 'ਤੇ ਮੁਸਲਿਮ ਪਰਿਵਾਰ ਆਪਣੇ ਬੱਚੇ ਨੂੰ ਭਗਵਾਨ ਕ੍ਰਿਸ਼ਨ ਦੇ ਰੂਪ 'ਚ ਤਿਆਰ ਕਰਦੇ ਨਜ਼ਰ ਆਇਆ। 

ਜਦੋਂ ਔਰਤ ਬਾਹਰ ਨਿਕਲੀ ਤਾਂ ਉਹ ਆਪਣੇ ਪਤੀ ਨਾਲ ਦੋਪਹੀਆ ਵਾਹਨ 'ਤੇ ਬੈਠ ਗਈ। ਆਦਮੀ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਸਕੂਲ ਪਹੁੰਚਾਇਆ ,ਜਿਥੇ ਬੱਚੇ ਸਕੂਲ ਦੇ ਪ੍ਰੋਗਰਾਮ 'ਚ ਭਾਗ ਲਿਆ। ਇਹ ਵੀਡੀਓ 26 ਅਗਸਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਗਿਆ ਸੀ ਅਤੇ ਇਸ ਵੀਡੀਓ 'ਤੇ 53 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।