Punjab News: NHAI ਨਾਲ ਸਬੰਧਿਤ ਜ਼ਮੀਨ ਐਕੁਆਇਰ ਮਾਮਲੇ 'ਚ ਮੁੱਖ ਸਕੱਤਰ ਐਕਸ਼ਨ 'ਚ, 3 ਵਜੇ ਕਿਸਾਨਾਂ ਦੇ ਵਕੀਲ ਨਾਲ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਲਕੇ PM ਮੋਦੀ NHAI ਪ੍ਰੋਜੈਕਟਾਂ ਦੀ ਕਰਨਗੇ ਸਮੀਖਿਆ

Chief Secretary in action in land acquisition case related to NHAI

Punjab News: NHAI ਨਾਲ ਸਬੰਧਿਤ ਜ਼ਮੀਨ ਐਕੁਆਇਰ ਮਾਮਲੇ 'ਚ ਮੁੱਖ ਸਕੱਤਰ ਐਕਸ਼ਨ ਮੋਡ ਵਿੱਚ ਹੈ। ਮੁੱਖ ਸਕੱਤਰ ਦੀ ਕਿਸਾਨਾਂ ਦੇ ਵਕੀਲ ਚਰਨ ਪਾਲ ਸਿੰਘ ਬਾਗੜੀਆਂ ਨਾਲ ਦੁਪਹਿਰ 3 ਵਜੇ ਮੀਟਿੰਗ ਹੋਵੇਗੀ। ਇਹ ਮੀਟਿੰਗ ਕਿਸਾਨਾਂ ਅਤੇ ਐਨਐਚਏਆਈ ਵਿਚਾਲੇ ਹੋ ਰਹੇ ਵਿਵਾਦ ਨੂੰ ਖਤਮ ਕਰਨ ਲਈ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਭਲਕੇ ਪੀਐੱਮ ਨਰਿੰਦਰ ਮੋਦੀ NHAI ਪ੍ਰੋਜੈਕਟਾਂ  ਦੀ ਸਮੀਖਿਆ ਕਰਨਗੇ। ਸਮੀਖਿਆ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮਲੇਰਕੋਟਲਾ ਤੇ ਕਪੂਰਥਲਾ ਵੀ ਜ਼ਮੀਨ ਐਕੁਆਇਰ ਕਰਨ ਦੇ ਨਿਰਦੇਸ਼ ਦਿੱਤੇ ਸਨ।