Harbhajan Singh News: ਸੋਸ਼ਲ ਮੀਡੀਆ ਯੂਜ਼ਰ 'ਤੇ ਭੜਕੇ ਸਾਬਕਾ ਕ੍ਰਿਕਟਰ, ਕਿਹਾ- ਮੈਂ ਹੜ੍ਹ ਪੀੜਤਾਂ ਨੂੰ ਮਿਲ ਕੇ ਵੀ ਆਇਆ, ਤੇਰੇ ਵਾਂਗੂ ਘਰ..
ਯੂਜ਼ਰ ਨੇ ਲਿਖਿਆ- ਪੰਜਾਬ ਡੁੱਬ ਰਿਹਾ ਹੈ ਤੇ ਤੁਸੀਂ ਫ਼ਿਲਮ ਦਾ ਪ੍ਰਚਾਰ ਕਰ ਰਹੇ ਹੋ
Harbhajan Singh tweet controversy: ਪੰਜਾਬ ਵਿਚ ਹੜ੍ਹਾਂ ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਇਸ ਦੌਰਾਨ ਇਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ 'ਆਪ' ਨੇਤਾ ਰਾਘਵ ਚੱਢਾ ਨੂੰ ਟ੍ਰੋਲ ਕੀਤਾ ਅਤੇ ਲਿਖਿਆ ਕਿ ਦੋਵੇਂ ਰਾਜ ਸਭਾ ਮੈਂਬਰ ਪੰਜਾਬ ਦੀ ਸਥਿਤੀ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਹਰਭਜਨ ਸਿੰਘ ਆਪਣੀ ਪਤਨੀ ਦੀ ਫ਼ਿਲਮ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਇਸ ਟਵੀਟ ਤੋਂ ਬਾਅਦ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਯੂਜ਼ਰ ਨੂੰ ਜਵਾਬ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮਾਝਾ, ਮਾਲਵਾ ਅਤੇ ਦੋਆਬਾ ਦੇ 7 ਜ਼ਿਲ੍ਹੇ ਇਸ ਸਮੇਂ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ।
ਸੋਸ਼ਲ ਮੀਡੀਆ ਯੂਜ਼ਰ ਨੇ X 'ਤੇ ਲਿਖਿਆ- ਪੰਜਾਬ ਹੜ੍ਹ ਵਿੱਚ ਡੁੱਬ ਗਿਆ ਹੈ। ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਕਪਿਲ ਸ਼ਰਮਾ ਸ਼ੋਅ 'ਤੇ ਆਪਣੇ ਪਰਿਵਾਰ ਦੇ ਭਵਿੱਖ ਬਾਰੇ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ, ਸਾਬਕਾ ਕ੍ਰਿਕਟਰ ਅਤੇ 'ਆਪ' ਸੰਸਦ ਮੈਂਬਰ ਹਰਭਜਨ ਸਿੰਘ ਆਪਣੀ ਪਤਨੀ ਦੇ ਫ਼ਿਲਮ ਦਾ ਪ੍ਰਚਾਰ ਕਰ ਰਹੇ ਹਨ। ਇਹ ਬਹੁਤ ਜ਼ਿਆਦਾ ਹੈ!
ਜਿਸ ਤੋਂ ਬਾਅਦ ਹਰਭਜਨ ਸਿੰਘ ਨੇ ਕੁਝ ਮਿੰਟਾਂ ਬਾਅਦ ਪੰਜਾਬੀ ਵਿਚ ਉਕਤ ਪੋਸਟ ਦਾ ਢੁਕਵਾਂ ਜਵਾਬ ਦਿੱਤਾ। ਇਸ ਪੋਸਟ 'ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਗੁੱਸਾ ਆਇਆ ਅਤੇ ਉਸ ਨੇ ਤੁਰੰਤ ਜਵਾਬ ਦਿੱਤਾ - ਜਾ ਓਏ ਚਵਲਾ (ਪੰਜਾਬੀ ਵਿੱਚ ਕਿਸੇ ਨੂੰ ਮੂਰਖ ਕਹਿਣਾ), ਮੈਂ ਖ਼ੁਦ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਗਿਆ ਤੇ ਲੋਕਾਂ ਨੂੰ ਮਿਲਿਆ ਹਾਂ।
ਮੈਂ ਮੁੱਖ ਮੰਤਰੀ ਨੂੰ ਵੀ ਦੱਸਿਆ, ਫਿਰ ਉਹ ਵੀ ਉੱਥੇ ਗਏ। ਤੁਹਾਡੇ ਵਾਂਗ ਘਰ ਬੈਠ ਕੇ ਸਿਰਫ਼ ਆਪਣੇ ਫ਼ੋਨ 'ਤੇ ਟਵੀਟ ਨਹੀਂ ਕਰਦੇ ਸਨ। ਹਰਭਜਨ ਨੇ ਅੱਗੇ ਕਿਹਾ- ਪੰਜਾਬ ਜਾਂ ਦੇਸ਼ ਲਈ ਤੁਹਾਡਾ ਕੀ ਯੋਗਦਾਨ ਹੈ..? ਸੋਸ਼ਲ ਮੀਡੀਆ 'ਤੇ ਸਿਰਫ਼ ਭਾਸ਼ਣ ਦੇਣ ਦੀ ਬਜਾਏ, ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਬਜਾਏ, ਜ਼ਿੰਦਗੀ ਵਿੱਚ ਕੁਝ ਬਿਹਤਰ ਕਰਨਾ ਬਿਹਤਰ ਹੈ। ਹਰਭਜਨ ਸਿੰਘ ਦਾ ਇਹ ਬਿਆਨ ਹੁਣ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ।
(For more news apart from “Harbhajan Singh tweet controversy, ” stay tuned to Rozana Spokesman.)