Tanda Udmur News : ਪਿੰਡ ਸਲੇਮਪੁਰ 'ਚ ਡੁੱਬਣ ਕਾਰਨ ਵਿਅਕਤੀ ਦੀ ਹੋਈ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Tanda Udmur News : ਧੁੱਸੀ ਬੰਨ ਨੇੜੇ ਪਾਣੀ 'ਚ ਫਸੇ ਲੋਕਾਂ ਨੂੰ ਗਿਆ ਸੀ ਬਚਾਉਣ, ਡੁੱਬੇ ਵਿਅਕਤੀ ਦੀ ਪਹਿਚਾਣ ਜੈਲਾ ਵਾਸੀ ਸਲੇਮਪੁਰ ਵਜੋਂ ਹੋਈ 

ਡੁੱਬੇ ਵਿਅਕਤੀ ਦੀ ਪਹਿਚਾਣ ਜੈਲਾ ਵਾਸੀ ਸਲੇਮਪੁਰ ਵਜੋਂ ਹੋਈ 

Tanda Udmur News in Punjabi :  ਟਾਂਡਾ ਉੜਮੁੜ ਤੋਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧੇ ਜਾਣ ਮਗਰੋਂ ਜਿੱਥੇ ਕਿ ਬਹੁਤ ਸਾਰੇ ਪਿੰਡਾਂ ਦੀ ਫਸਲ ਨੂੰ ਆਪਣੀ ਚਪੇਟ ਵਿੱਚ ਲਿਆ ਉੱਥੇ ਪਿੰਡ ਸਲੇਮਪੁਰ ਬਿਆਸ ਦਰਿਆ ਦਾ ਪਾਣੀ ਧੁੱਸੀ ਬੰਨ ਨਾਲ ਲੱਗਣ ਮਗਰੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਿੱਥੇ ਕਿ ਪਿੰਡ ਸਲੇਮਪੁਰ ਦਾ ਇੱਕ ਵਿਅਕਤੀ ਦੇ ਪਾਣੀ ’ਚ ਡੁੱਬ ਗਿਆ ਹੈ। ਪਾਣੀ ’ਚ ਡੁੱਬੇ ਵਿਅਕਤੀ ਦੀ ਪਹਿਚਾਣ ਜੈਲਾ ਪੁੱਤਰ ਪਿਆਰੇ ਲਾਲ ਵਾਸੀ ਸਲੇਮਪੁਰ ਜੋ ਕਿ ਅੱਜ ਪੱਠੇ ਲੈਣ ਲਈ ਘਰ ਤੋਂ ਗਿਆ ਸੀ ਅਤੇ ਵਾਪਸ ਨਹੀਂ ਪਰਤਿਆ।

ਲੋਕਾਂ ਨੇ ਦੱਸਿਆ ਇਸ ਨੂੰ ਕੋਈ ਆਦਮੀ ਮਿਲਿਆ ਜਿਸ ਨੇ ਦੱਸਿਆ ਕਿ ਕੁਝ ਲੋਕ ਪਿੱਛੇ ਪਾਣੀ ਵਿਚ ਫਸੇ ਹੋਏ ਹਨ। ਉਕਤ ਵਿਅਕਤੀ ਜੈਲਾ ਅਤੇ ਦੋ ਹੋਰ ਆਦਮੀ ਉਨ੍ਹਾਂ ਨੂੰ ਬਚਾਉਣ ਲਈ ਗਏ। ਉਹਨਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਪਾਣੀ ਡੂੰਘਾ ਹੋਣ ਕਰਕੇ ਪੈਰ ਸਲਿੱਪ ਹੋਣ ਤੇ ਪਾਣੀ ਵਿਚ ਡੁੱਬ ਗਿਆ। ਜਿਸ ਦੀ ਕਾਫ਼ੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਾਲੇ ਤੱਕ 4 ਘੰਟੇ ਸਮਾਂ ਬੀਤਣ ਦੇ ਬਾਵਜੂਦ ਨਹੀਂ ਮਿਲਿਆ।  ਲੋਕੲ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਪਰ ਅਜੇ ਤੱਕ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪੁੱਜਾ। 

 (For more news apart from Person dies due to drowning in Salempur village News in Punjabi, stay tuned to Rozana Spokesman)