ਨੇਤਾ ਦੀ ਗੱਡੀ 'ਚੋਂ ਨਾਜ਼ਾਇਜ ਸ਼ਰਾਬ  ਦੀਆਂ 16 ਪੇਟੀਆਂ ਬਰਾਮਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਪੁਲਿਸ ਚੌਂਕੀ ਦੇ ਕਰਮਚਾਰੀਆਂ ਦੇ ਹੱਥ ਉਸ ਵੱਲੇ ਵੱਡੀ ਸਫਲਤਾ ਹੱਥ ਲੱਗੀ ਜਦ ਸ਼ਰਾਬ ਮਾਫਿਆ ਦੇ ਸ਼ਿਕੰਜਾ ਕਸੱਦੇ ਹੋਏ

Export of 16 boxes of unhygienic liquor from leader's vehicle

ਕਿਸ਼ਨਗੜ : ਸਥਾਨਕ ਪੁਲਿਸ ਚੌਂਕੀ ਦੇ ਕਰਮਚਾਰੀਆਂ ਦੇ ਹੱਥ ਉਸ ਵੱਲੇ ਵੱਡੀ ਸਫਲਤਾ ਹੱਥ ਲੱਗੀ ਜਦ ਸ਼ਰਾਬ ਮਾਫਿਆ ਦੇ ਸ਼ਿਕੰਜਾ ਕਸੱਦੇ ਹੋਏ ਇਕ ਨੇਤਾ ਦੀ ਗੱਡੀ ਵਿਚੋਂ 16 ਪੇਟੀ ਨਾਜ਼ਾਇਜ਼ ਸ਼ਰਾਬ ਬਰਾਮਦ ਕੀਤੀ।  ਪੁਲਿਸ ਨੂੰ ਆਉਂਦਾ ਵੇਖ ਨੇਤਾ ਦੀ ਗੱਡੀ ਦੀ ਤੇਜ਼ ਰਫਤਾਰੀ ਕਾਰਣ ਇੱਕ ਦਰਖ਼ਤ ਨਾਲ ਟੱਕਰ ਹੋ ਗਈ ਜਿਸ ਨਾਲ ਗੱਡੀ ਖ਼ਰਾਬ ਹੋ ਗਈ। ਦੋਸ਼ੀ ਖੇਤਾਂ ਵਿਚ ਗੱਡੀ ਨੂੰ ਛੱਡ ਕੇ ਫ਼ਰਾਰ ਹੋ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਕਿਸ਼ਨਗੜ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦਸਿਆ ਕਿ ਉਨਾਂ ਨੇ ਆਪਣੇ ਸਾਥਿਆਂ ਏਐਸਆਈ ਨਰਿੰਦਰ ਸਿੰਘ, ਹਵਲਦਾਰ ਜਗਜੀਤ ਸਿੰਘ, ਕਾਂਸਟੇਬਲ ਜ਼ੋਰ ਇਕਬਾਲ ਸਿੰਘ ਸਮੇਤ ਕਿਸ਼ਨਗੜ ਕਰਤਾਰਪੁਰ ਰੋਡ ਤੇ ਨੌਗੱਜੇ ਗੇਟ ਦੇ ਲਾਗੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਉਨਾਂ ਨੂੰ ਕਿਸੇ ਖ਼ਾਸ ਵਿਅਕਤੀ ਨੇ ਸੂਚਨਾ ਦਿੱਤੀ ਕਿ ਨੇਤਾ ਦਲਜੀਤ ਉਰਫ ਕਾਲਾ ਪੁੱਤਰ ਸੁੱਚਾ ਸਿੰਘ ਨਿਵਾਸੀ ਰਾਇਪੁਰ ਰਸੂਲਪੁਰ ਜੋ ਕਿ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਅਤੇ ਸ਼ਰਾਬ ਦੀ ਵੱਖ-ਵੱਖ ਪਿੰਡਾਂ ਵਿਚ ਸਪਲਾਈ ਕਰਦਾ ਹੈ,

ਇਸ ਵੇਲੇ ਆਪਣੀ ਇੰਡੀਵਰ ਗੱਡੀ ਵਿਚ ਭਾਰੀ ਮਾਤਰਾ ਵਿੱਚ ਸ਼ਰਾਬ ਲੋਡ ਕਰ ਸਪਲਾਈ ਕਰਨ ਜਾ ਰਿਹਾ ਹੈ ਅਤੇ ਉਸਦੀ ਗੱਡੀ ਮੰਨਣਾ-ਬੱਲਾਂ ਲਿੰਕ ਰੋਡ ਤੋਂ ਲੰਘੇਗੀ। ਸੂਚਨਾ ਮਿਲਣ ਦੇ ਤੁਰਤ ਬਾਅਦ ਪੁਲਿਸ ਪਾਰਟੀ ਸਮੇਤ ਉਸ ਰੋਡ ਵੱਲ ਨਿਕਲ ਗਈ। ਹਾਲੇ ਉਹ ਕੁਝ ਹੀ ਦੂਰ ਗਏ ਸਨ ਕਿ ਦੂਰ ਤੋਂ ਆਉਂਦੀ ਤੇਜ਼ ਰਫਤਾਰ ਗੱਡੀ ਆਪਣਾ ਸੰਤੁਲਨ ਖੋ ਬੈਠੀ ਅਤੇ ਬੇਕਾਬੂ ਹੋ ਕੇ ਇੱਕ ਦਰਖ਼ਤ ਨਾਲ ਜਾ ਟਕਰਾਈ ਅਤੇ ਬੂਰੀ ਤਰਾਂ ਟੁੱਟ ਗਈ। ਗੱਡੀ ਦਾ ਚਾਲਕ ਉਕਤ ਕਾਂਗਰਸੀ ਨੇਤਾ ਗੱਡੀ ਤੋਂ ਨਿਕਲ ਕੇ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸ ਵਿਚੋਂ 16 ਪੇਟੀ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਬਰਾਮਦ ਹੋਈ ਹੈ। ਪੁਲਿਸ ਵੱਲੋਂ ਗੱਡੀ ਅਤੇ ਨਾਜ਼ਾਇਜ਼ ਸ਼ਰਾਬ ਕਬਜ਼ੇ ਵਿਚ ਲੈ ਕੇ ਮਾਮਲਾ 61-1-14 ਆਬਕਾਰੀ ਐਕਟ ਦੇ ਅਧੀਨ ਕਰਤਾਰਪੁਰ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਫ਼ਰਾਰ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।