ਮੈਡੀਕਲ ਕਾਲਜ ਵਿਚ ਵਿਦਿਆਰਥਣਾਂ 'ਤੇ ਜੀਨ ਅਤੇ ਸਕਰਟ ਪਾਉਣ 'ਤੇ ਲੱਗੀ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੀਆਂ ਵਿਦਿਆਰਥਣਾਂ 'ਤੇ ਜੀਨ, ਟੀ. ਸ਼ਰਟ, ਕੈਪਰੀਜ਼ ਤੇ ਸਕਰਟ ਪਹਿਨ ਕੇ ਆਉਣ 'ਤੇ ਪਾਬੰਦੀ ਲਾ ਦਿਤੀ....

Uniform Skirt

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੀਆਂ ਵਿਦਿਆਰਥਣਾਂ 'ਤੇ ਜੀਨ, ਟੀ. ਸ਼ਰਟ, ਕੈਪਰੀਜ਼ ਤੇ ਸਕਰਟ ਪਹਿਨ ਕੇ ਆਉਣ 'ਤੇ ਪਾਬੰਦੀ ਲਾ ਦਿਤੀ ਗਈ ਹੈ। ਇਸ ਸਬੰਧੀ ਅੱਜ ਪ੍ਰਿੰਸੀਪਲ ਮੈਡੀਕਲ ਕਾਲਜ ਵਲੋਂ ਬਕਾਇਦਾ ਜਾਰੀ ਕੀਤੇ ਗਏ ਦਫ਼ਤਰੀ ਹੁਕਮਾਂ 'ਚ ਕਾਲਜ ਦੇ ਇੰਟਰਨਜ਼, ਐਮ.ਬੀ.ਬੀ.ਐਸ., ਬੀ.ਐਸ.ਸੀ. ਕੋਰਸਾਂ ਅਤੇ ਡਿਪਲੋਮਾ ਕੋਰਸਾਂ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਹਦਾਇਤ ਕੀਤੀ ਗਈ ਹੈ

ਕਿ ਵਿਦਿਆਰਥਣਾਂ ਕੇਵਲ ਸਲਵਾਰ ਸੂਟ ਜਾਂ ਆਮ ਪੈਂਟ ਕਮੀਜ਼ ਪਹਿਨ ਕੇ ਹੀ ਕਲਾਸਾਂ 'ਚ ਆਉਣ। ਇਸ ਦੇ ਨਾਲ ਹੀ ਵਿਦਿਆਰਥੀ ਆਮ ਪੈਂਟ-ਕਮੀਜ਼ ਜਿਸ ਦੇ ਉਪਰ ਸਫ਼ੈਦ ਰੰਗ ਦਾ ਐਪਰਨ ਲਗਾ ਹੋਵੇ, ਉਹ ਪਹਿਨਣ। ਇਸ ਸਬੰਧੀ ਕਾਲਜ ਦੇ ਅਧਿਆਪਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਅਤੇ ਜੇ ਕੋਈ ਵਿਦਿਆਰਥੀ ਉਲੰਘਣਾ ਕਰਦਾ ਹੈ ਤਾਂ ਉਸ ਬਾਰੇ ਤੁਰੰਤ ਸੂਚਿਤ ਕਰਨ।

ਲੜਕੀਆਂ ਦੇ ਜੀਨ ਜਾਂ ਸਕਰਟ ਨਾ ਪਾਉਣ ਦੇਣ ਦੇ ਹੁਕਮਾਂ ਸਬੰਧੀ ਜਦੋਂ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਦੇਖਣ 'ਚ ਅਸਭਿਅਕ ਲਗਦਾ ਹੈ ਅਤੇ ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਇਹ ਹੁਕਮ ਕੇਵਲ ਵਿਦਿਆਰਥਣਾਂ ਲਈ ਹਨ ਜਾਂ ਅਧਿਆਪਕਾਵਾਂ ਲਈ ਵੀ ਤਾਂ ਉਨ੍ਹਾਂ ਕਿਹਾ ਕਿ ਇਹ ਦੋਵਾਂ 'ਤੇ ਲਾਗੂ ਹੋਣਗੇ।