ਆਂਗਣਵਾੜੀ ਵਰਕਰ ਨੂੰ ਦਿੱਤੀ ਨੌਕਰੀ ਤੋਂ ਕੱਢਣ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੰਗ ਆਕੇ ਮਹਿਲਾ ਵਰਕਰ ਨੇ ਚੁੱਕਿਆ ਇਹ ਕਦਮ

Anganwadi worker threatened to leave job

ਗੁਰਦਾਸਪੁਰ: ਗੁਰਦਾਸਪੁਰ ਦੇ ਬਲਾਕ ਦੋਰਾਂਗਲਾ ‘ਚ ਪੈਂਦੇ ਪਿੰਡ ਆਲੀਨੰਗਲ ਸਰਕਾਰੀ ਸਕੂਲ ਦੀ ਆਂਗਣਵਾੜੀ ਵਰਕਰ ਸੁਖਬੀਰ ਕੌਰ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਸਮੇਂ ਪੀੜਤ ਮਹਿਲਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ਼ ਹੈ। ਪੀੜਤ ਮਹਿਲਾਂ ਨੇ ਇਕ ਸੁਸਾਈਡ ਨੋਟ ਵੀ ਲਿਖਿਆ, ਜਿਸ ਵਿਚ ਉਸ ਨੇ CDPO ਬਿਕ੍ਰਮਜੀਤ ਸਿੰਘ ਅਤੇ ਮੌਜੂਦਾ ਕਾਂਗਰਸੀ ਸਰਪੰਚ 'ਤੇ ਵੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਸ ਨੂੰ ਜ਼ਲੀਲ ਕਰਨ ਦੇ ਇਲਜ਼ਾਮ ਲਗਾਏ ਹਨ, ਜਿਸ ਦੀ ਉਸਨੇ ਮੌਕੇ ਤੇ ਵੀਡੀਓ ਵੀ ਬਣਾਈ ਹੈ।

ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸੁਖਬੀਰ ਕੌਰ ਜੋ ਕਿ ਆਲੀਨੰਗਲ ਸਰਕਾਰੀ ਸਕੂਲ ਵਿਚ ਆਂਗਣਵਾੜੀ ਵਰਕਰ ਹੈ। ਉਸ ਨੂੰ ਕਲ CDPO ਬਿਕ੍ਰਮਜੀਤ ਸਿੰਘ ਨੇ ਸਕੂਲ ਵਿਚ ਆ ਕੇ ਧਮਕਾਇਆ ਅਤੇ ਉਸ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿਤੀ  ਅਤੇ ਉਸ ਨੂੰ ਜ਼ਲੀਲ ਕੀਤਾ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਘਰ ਆ ਜ਼ਹਿਰੀਲੀ ਦਵਾਈ ਪੀ ਲਈ।

ਪਰ ਸਮਾਂ ਰਹਿੰਦੇ ਉਸ ਨੂੰ ਹਸਪਤਾਲ ਵਿਚ ਪਹੁੰਚਿਆ ਗਿਆ ਅਤੇ ਉਸ ਦੀ ਜਾਨ ਬਚ ਗਈ। ਦੂਜੇ ਪਾਸੇ ਪੀੜਤ ਮਹਿਲਾ ਦੇ ਹੱਕ ਵਿਚ ਪਹੁੰਚੀ ਆਂਗਣਵਾੜੀ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌਰ ਨੇ ਕਿਹਾ ਕਿ ਜੇਕਰ ਪੁਲਿਸ ਨੇ CDPO ਬਿਕ੍ਰਮਜੀਤ ਸਿੰਘ ਅਤੇ ਮੌਜੂਦਾ ਕਾਂਗਰਸੀ ਸਰਪੰਚ ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਦੇ ਰਾਹ ‘ਤੇ ਜਾਣਗੇ।

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਗੁਰਦਾਸਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਸੀਂ ਦੋ ਵਾਰ ਪੀੜਤ ਮਹਿਲਾ ਦੇ ਬਿਆਨ ਦਰਜ ਕਰਨ ਲਈ ਉਹ ਪਹੁੰਚੇ ਪਰ ਉਸ ਦੀ ਹਾਲਤ ਠੀਕ ਨਾ ਹੋਣ ਕਾਰਨ ਬਿਆਨ ਦਰਜ ਨਹੀਂ ਹੋ ਸਕੇ। ਪਰ ਜੋ ਵੀ ਬਿਆਨ ਪੀੜਤ ਮਹਿਲਾਂ ਵਲੋਂ ਦਿੱਤੇ ਜਾਣਗੇ ਉਸਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਆਂਗਣਵਾੜੀ ਵਰਕਰ ਦੀ ਜਾਨ ਤਾਂ ਬਚ ਗਈ, ਫਿਲਹਾਲ ਪੁਲਿਸ ਉਸ ਦੀ ਹਾਲਤ ਸਹੀ ਉਡੀਕ ਵਿਚ ਹੈ। ਹੁਣ ਮਾਮਲੇ ਦੀ ਅਸਲ ਸਚਾਈ ਮਹਿਲਾ ਦੇ ਬਿਆਨਾਂ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਦੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।