ਰਾਹੁਲ ਗਾਂਧੀ ਵਲੋਂ ਮੋਦੀ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਅਪੀਲ
ਰਾਹੁਲ ਗਾਂਧੀ ਵਲੋਂ ਮੋਦੀ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਅਪੀਲ
image
ਨਵੀਂ ਦਿੱਲੀ, 26 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਸੀਹਤ ਦਿਤੀ ਹੈ ਕਿ ਤੁਰਤ ਦੇਸ਼ਹਿਤ ਅਤੇ ਕਿਸਾਨਾਂ ਦੇ ਹਿਤ 'ਚ ਖੇਤੀਬਾੜੀ ਬਿਲ ਨੂੰ ਵਾਪਸ ਲੈਣ। ਰਾਹੁਲ ਨੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੀ ਗੱਲ ਪ੍ਰਧਾਨ ਮੰਤਰੀ ਮੋਦੀ ਨੂੰ ਕਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਇਕ ਵੀਡੀਊ ਸੰਦੇਸ਼ ਜਾਰੀ ਕਰ ਕੇ ਰਾਹੁਲ ਨੇ ਟਵੀਟ ਕੀਤਾ,''ਜਾਇਜ਼ ਮੰਗਾਂ ਹਨ ਕਿਸਾਨਾਂ ਦੀਆਂ, ਦੇਸ਼ ਦੀ ਆਵਾਜ਼ ਸੁਣੋ, ਮੋਦੀ ਜੀ। ਜੈ ਕਿਸਾਨ, ਜੈ ਹਿੰਦੁਸਤਾਨ। ਰਾਹੁਲ ਨੇ ਵੀਡੀਊ ਸੰਦੇਸ਼ 'ਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਕਿਸਾਨ ਭਰਾਵਾਂ 'ਤੇ ਤੇਜ਼ੀ ਨਾਲ ਹਮਲਾ ਚਾਲੂ ਹੈ। ਸਭ ਤੋਂ ਪਹਿਲਾਂ ਨੋਟਬੰਦੀ, ਫਿਰ ਜੀ.ਐਸ.ਟੀ. ਅਤੇ ਉਸ ਤੋਂ ਬਾਅਦ ਕੋਰੋਨਾ ਦੇ ਸਮੇਂ ਤੁਹਾਨੂੰ ਇਕ ਰੁਪਈਆ ਵੀ ਨਹੀਂ ਦਿਤਾ ਗਿਆ।