ਬਠਿੰਡਾ ਦੇ DSP ਭੁੱਲੇ ਪ੍ਰੋਟੋਕਾਲ, ਜਿਸ ਮੰਜੇ 'ਤੇ ਬੈਠੇ ਮੁੱਖ ਮੰਤਰੀ ਚੰਨੀ, ਉਸ 'ਤੇ ਧਰੇ ਪੈਰ
ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ।
ਬਠਿੰਡਾ: ਬਠਿੰਡਾ ਦੇ ਡੀਐਸਪੀ ਗੁਰਜੀਤ ਰੋਮਾਣਾ ਵੱਲੋਂ ਪ੍ਰੋਟੋਕੋਲ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਬਠਿੰਡਾ ਪਹੁੰਚੇ।
ਹੋਰ ਵੀ ਪੜ੍ਹੋ: ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੇ ਸੱਦੇ ਤੇ ਰੋਡ ਜਾਮ ਅਤੇ ਧਰਨਾ ਪ੍ਰਦਰਸ਼ਨ
ਇਸ ਦੌਰਾਨ ਉਹ ਮੰਜੇ 'ਤੇ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਪਿੱਛੇ ਖੜ੍ਹੇ ਡੀਐਸਪੀ ਗੁਰਜੀਤ ਰੋਮਾਣਾ ਨੂੰ ਉਹ ਹੀ ਮੰਜੇ ਤੇ ਆਪਣੇ ਧਰ ਕੇ ਖੜ੍ਹੇ ਦਿਖਾਈ ਦਿੱਤੇ।
ਹੋਰ ਵੀ ਪੜ੍ਹੋ: ਭਾਰਤ ਬੰਦ ਦੇ ਸਮਰਥਨ ਵਿੱਚ ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਡਟੇ ਕਿਸਾਨ, ਠੱਪ ਕੀਤੀ ਆਵਾਜਾਈ
ਦੱਸ ਦੇਈਏ ਕਿ ਡੀਐਸਪੀ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਮੁੱਖ ਮੰਤਰੀ ਚੰਨੀ ਨੇ ਬਠਿੰਡੇ ਦਾ ਦੌਰਾ ਕੀਤਾ ਅਤੇ ਗੁਲਾਬੀ ਸੁੰਡੀ ਕਾਰਨ ਤਬਾਹ ਹੋਈਆਂ ਨਰਮੇ ਦੀਆਂ ਫ਼ਸਲਾਂ ਦਾ ਜਾਇਜ਼ਾ ਲਿਆ।
ਹੋਰ ਵੀ ਪੜ੍ਹੋ: ਪ੍ਰਿਯੰਕਾ ਗਾਂਧੀ ਦਾ ਭਾਰਤ ਬੰਦ ਦਾ ਸਮਰਥਨ, ਕਿਹਾ- ਪੂਰਾ ਭਾਰਤ ਕਿਸਾਨਾਂ ਦੇ ਨਾਲ