ਭਾਰਤ ਬੰਦ: ਜਲੰਧਰ ’ਚ ਕਿਸਾਨਾਂ ਨੇ ਰੋਕੀਆਂ ਫੌਜ ਦੀਆਂ ਗੱਡੀਆਂ, ਬਾਅਦ ’ਚ ਦਿਖਾਈ ਦਰਿਆਦਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਦੇ ਪੀਏਪੀ ਚੌਂਕ ’ਤੇ ਕਿਸਾਨਾਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਇੱਥੋਂ ਲੰਘ ਰਹੀਆਂ ਫੌਜ ਦੀਆਂ ਕਈ ਗੱਡੀਆਂ ਨੂੰ ਵੀ ਰੋਕਿਆ।

Farmers stopped army vehicles in Jalandhar

ਜਲੰਧਰ (ਨਿਸ਼ਾ ਸ਼ਰਮਾ): ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਦਾ ਦੇਸ਼ ਭਰ ਵਿਚ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਜਲੰਧਰ ਦੇ ਪੀਏਪੀ ਚੌਂਕ ’ਤੇ ਵੀ ਕਿਸਾਨਾਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਇੱਥੋਂ ਲੰਘ ਰਹੀਆਂ ਫੌਜ ਦੀਆਂ ਕਈ ਗੱਡੀਆਂ ਨੂੰ ਵੀ ਰੋਕਿਆ।

ਹੋਰ ਪੜ੍ਹੋ: ਭਾਰਤ ਬੰਦ: ਪਟਿਆਲਾ ‘ਚ ਕਿਸਾਨਾਂ ਨੇ ਰੋਕੀ ਟ੍ਰੇਨ,  ਯਾਤਰੀਆਂ ਨੂੰ ਛਕਾਇਆ ਲੰਗਰ

ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਲੰਘਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਸਾਫ ਮਨਾ ਕਰ ਦਿੱਤਾ। ਹਾਲਾਂਕਿ ਕੁਝ ਦੇਰ ਬਾਅਦ ਕਿਸਾਨਾਂ ਨੇ ਦਰਿਆਦਿਲੀ  ਦਿਖਾਈ ਅਤੇ ਮਿਲਟਰੀ ਦੀਆਂ ਗੱਡੀਆਂ ਨੂੰ ਨਿਕਲਣ ਦੀ ਇਜ਼ਾਜਤ ਦੇ ਦਿੱਤੀ।

ਹੋਰ ਪੜ੍ਹੋ: Bharat Bandh ਦੇ ਸਮਰਥਨ 'ਚ ਰਾਹੁਲ ਗਾਂਧੀ ਦਾ ਟਵੀਟ, ‘ਕਿਸਾਨਾਂ ਦਾ ਅਹਿੰਸਕ ਸੱਤਿਆਗ੍ਰਹਿ ਅਖੰਡ’

ਇਸ ਸਬੰਧੀ ਕਿਸਾਨ ਆਗੂ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਭਾਰਤ ਬੰਦ ਦੇ ਚਲਦਿਆਂ ਉਹ ਸਾਵਧਾਨੀ ਨਾਲ ਚੱਲ ਰਹੇ ਹਨ। ਉਹਨਾਂ ਨੂੰ ਭਾਰਤ ਸਰਕਾਰ ਉੱਤੇ ਯਕੀਨ ਨਹੀਂ ਹੈ। ਇਸ ਕਾਰਨ ਇੱਥੋਂ ਲੰਘਣ ਵਾਲੀਆਂ ਗੱਡੀਆਂ ਜਾਂ ਹੋਰ ਵਾਹਨਾਂ ਦੀ ਪੂਰੀ ਵੈਰੀਫੀਕੇਸ਼ਨ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ: Tricity ’ਚ ਦੇਖਣ ਨੂੰ ਮਿਲਿਆ ਬੰਦ ਦਾ ਅਸਰ, ਕਿਸਾਨਾਂ ਨੇ ਜਾਮ ਕੀਤੇ ਚੰਡੀਗੜ੍ਹ ਨੂੰ ਆਉਣ ਵਾਲੇ ਰੂਟ

ਉਹਨਾਂ ਕਿਹਾ ਕਿ ਅੱਜ ਕਿਸਾਨ ਸੜਕਾਂ ’ਤੇ ਹਨ ਤੇ ਸਰਕਾਰ ਕਿਸਾਨਾਂ ਵਿਰੁੱਧ ਕੁਝ ਵੀ ਕਰ ਸਕਦੀ ਹੈ। ਇਸ ਲਈ ਸਾਡੀ ਡਿਊਟੀ ਬਣਦੀ ਹੈ ਕਿ ਫੌਜ ਦੀਆਂ ਗੱਡੀਆਂ ਦੀ ਪੂਰੀ ਜਾਂਚ ਤੋਂ ਬਾਅਦ ਹੀ ਉਹਨਾਂ ਨੂੰ ਲੰਘਣ ਦਿੱਤਾ ਜਾਵੇ। ਇਸ ਮੌਕੇ ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਸ਼ਾਂਤਮਈ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਐਮਰਜੈਂਸੀ ਸੇਵਾਵਾਂ ਚਾਲੂ ਰੱਖਣ ਲਈ ਮਨਜ਼ੂਰੀ ਦੇਣ।