ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸ਼ੁਰੂ ਹੋਈ ਨਵੀਂ ਕੈਬਨਿਟ ਦੀ ਪਹਿਲੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ਦੀ ਪਹਿਲੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ।

First cabinet meeting under Cm Charanjit Channi begins

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ਦੀ ਪਹਿਲੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਦਰਅਸਲ ਪੰਜਾਬ ਕਾਂਗਰਸ ਵਿਚ ਕਾਫੀ ਖਿਚੋਤਾਣ ਤੋਂ ਬਾਅਦ ਬੀਤੇ ਦਿਨ ਪੰਜਾਬ ਦੀ ਨਵੀਂ ਕੈਬਿਨਟ ਨੇ ਸਹੁੰ ਚੁੱਕੀ ਹੈ। ਹੁਣ ਚੰਨੀ ਸਰਕਾਰ ਵਿਚ ਕੁੱਲ 18 ਮੈਂਬਰ ਹਨ।

ਹੋਰ ਪੜ੍ਹੋ: ਭਾਰਤ ਬੰਦ: ਜਲੰਧਰ ’ਚ ਕਿਸਾਨਾਂ ਨੇ ਰੋਕੀਆਂ ਫੌਜ ਦੀਆਂ ਗੱਡੀਆਂ, ਬਾਅਦ ’ਚ ਦਿਖਾਈ ਦਰਿਆਦਿਲੀ

ਹੁਣ ਸਭ ਦੀਆਂ ਨਜ਼ਰਾਂ ਇਹਨਾਂ ਮੰਤਰੀਆਂ ਨੂੰ ਦਿੱਤੇ ਜਾਣ ਵਾਲੇ ਅਹੁਦਿਆਂ 'ਤੇ ਟਿਕੀਆਂ ਹਨ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਹੀ ਇਹਨਾਂ ਮੰਤਰੀਆਂ ਨੂੰ ਮਹਿਕਮੇ ਵੰਡੇ ਜਾ ਸਕਦੇ ਹਨ ਪਰ ਇਹ ਹੁਣ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਮੰਤਰੀ ਦੇ ਹੱਥ ਕਿਹੜਾ ਵਿਭਾਗ ਆਉਂਦਾ ਹੈ।