ਅੱਜ ਦੀ ਮੀਟਿੰਗ 'ਚ ਵਿਚਾਰਿਆ ਸਿਰਫ਼ ਕਿਸਾਨਾਂ ਦਾ ਮੁੱਦਾ - ਰਾਜ ਕੁਮਾਰ ਵੇਰਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦੀ ਸਭ ਤੋਂ ਵੱਡੀ ਕਿਸਾਨ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ - ਵੇਰਕਾ 

Raj Kumar Verka

 

ਚੰਡੀਗੜ੍ਹ - ਅੱਜ ਪੰਜਾਬ ਕੈਬਿਨਟ ਦੀ ਨਵੀਂ ਟੀਮ ਦੀ ਪਹਿਲੀ ਮੀਟਿੰਗ ਸੀ ਤੇ ਇਹ ਹੋ ਨਿਬੜੀ ਹੈ। ਮੀਟਿੰਗ ਵਿਚ ਅੱਜ ਸਿਰਫ਼ ਕਿਸਾਨਾਂ ਦੀ ਹੀ ਗੱਲ ਕੀਤੀ ਗਈ ਹੈ ਤੇ ਹੋਰ ਕੋਈ ਮੁੱਦਾ ਨਹੀਂ ਵਿਚਾਰਿਆ ਗਿਆ। ਪੰਜਾਬ ਕਾਬਿਨਟ ਦੇ ਮੰਤਰੀਾਂ ਲਈ ਮਹਿਕਮਿਆਂ ਦਾ ਐਲਾਨ ਅੱਜ ਸਾਮ ਜਾਂ ਕੱਲ੍ਹ ਸਵੇਰ ਤੱਕ ਹੋ ਜਾਵੇਗਾ। 
ਮੀਟਿੰਗ ਤੋਂ ਬਾਅਦ ਕੈਬਿਨਟ ਮੰਤਰੀ ਰਾਜਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਹੋਰ ਕੋਈ ਏਜੰਡਾ ਨਹੀਂ ਚੁੱਕਿਆ ਗਿਆ ਸਿਰਫ਼ ਕਿਸਾਨਾਂ ਦੀ ਗੱਲ ਕੀਤੀ ਗਈ ਹੈ ਤੇ ਉਹਨਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਹਾਂ ਤੇ ਸਰਕਾਰ ਨੂੰ ਫਿਰ ਕਾਨੂੰਨ ਰੱਦ ਕਰਨ ਦੀ ਬੇਨਤੀ ਕਰਦੇ ਹਾਂ।

ਗੁਲਾਬੀ ਸੁੰਡੀ ਨਾਲ ਨੁਕਸਾਨੀ ਕਪਾਹ ਦੀ ਫਸਲ ਨੂੰ ਲੈ ਕੇ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਵੀ ਇਹਨਾਂ ਕਿਸਾਨਾਂ ਕੋਲ ਜਾ ਕੇ ਆਏ ਹਨ ਤੇ ਉਹਨਾਂ ਨੂੰ ਇਸ ਫਸਲ ਦੇ ਨੁਕਸਾਨ ਹੋਣ ਕਰ ਕੇ ਮੁਆਵਜ਼ਾ ਜ਼ਰੂਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਵੀ ਦੇ ਦਿੱਤਾ ਹੈ ਕਿ ਕਿਸਾਨਾਂ ਦੀ ਨੁਕਸਾਨੀ ਫਸਲ ਦਾ ਐਸਟੀਮੇਟ ਲਗਾ ਕੇ ਦੱਸਣ ਤਾਂ ਜੋ ਉਹਨਾਂ ਨੂੰ ਜਲਦ ਤੋਂ ਜਲਦ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। 

ਇਸ ਦੇ ਨਾਲ ਵੇਰਕਾ ਤੋਂ ਇਹ ਸਵਾਲ ਕੀਤਾ ਗਿਆ ਕਿ ਅਕਾਲੀ ਸਰਕਾਰ ਵੇਲੇ ਕਦੇ ਵੀ ਮੀਡੀਆ ਨੂੰ ਸੀਐੱਮਓ ਦਫ਼ਤਰ ਵਿਚ ਜਾਣ ਤੋਂ ਰੋਕਿਆ ਨਹੀਂ ਗਿਆ ਪਰ ਅੱਜ ਦੀ ਮੀਟਿੰਗ ਵਿਚ ਮੀਡੀਆ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਜਿਨ੍ਹਾਂ ਨੇ ਲੋਕਾਂ ਤੱਕ ਗੱਲ ਪਹੁੰਚਾਉਣੀ ਹੈ?  ਇਸ ਸਵਾਲ ਦੇ ਜਵਾਬ ਵਿਚ ਵੇਰਕਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਕਿਸਾਨਾਂ ਤੋਂ ਬਿਨ੍ਹਾਂ ਕੋਈ ਹੋਰ ਏਜੰਡਾ ਹੈ ਹੀ ਨਹੀਂ ਸੀ ਪਰ ਜੇ ਮੀਡੀਆ ਨੂੰ ਰੋਕਿਆ ਵੀ ਗਿਆ ਹੈ ਉਹਨਾਂ ਨੂੰ ਮੁਸ਼ਕਿਲ ਆਈ ਵੀ ਹੈ ਤਾਂ ਮੈਂ ਇਸ ਬਾਰੇ ਮੁੱਖ ਮੰਤਰੀ ਜੀ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਅੱਗੇ ਤੋਂ ਮੀਡੀਆ ਨੂੰ ਕੋਈ ਪਰੇਸ਼ਾਨੀ ਨਾ ਆਵੇ।

ਇਸ ਤੋਂ ਅੱਗੇ ਉਹਨਾਂ ਕਿਹਾ ਕਿ ਹੁਣ ਹਰ ਮੰਗਲਵਾਰ ਕੈਬਿਨਟ ਦੀ ਬੈਠਕ ਹੋਇਆ ਕਰੇਗੀ ਤੇ ਹਰ ਹਫ਼ਤੇ ਪੰਜਾਬ ਦੇ ਹਿੱਤ ਵਿਚ ਹੀ ਫੈਸਲਾ ਲਿਆ ਜਾਵੇਗਾ ਤੇ ਥੋੜ੍ਹੇ ਹੀ ਦਿਨ ਵੀ ਇਹ ਪੰਜਾਬ ਨੂੰ ਮਹਿਸੂਸ ਵੀ ਹੋਵੇਗਾ ਕਿ ਬਦਲਾਅ ਹੋ ਰਿਹਾ ਹੈ। ਇਸ ਦੇ ਨਾਲ ਹੀ ਰਾਜ ਕੁਮਾਰ ਵੇਰਕਾ ਨੇ ਅਕਾਲੀ ਦਲ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਵਿਹਲੜ ਪਾਰਟੀ ਹੈ ਉਸ ਨੂੰ ਕੁੱਝ ਪਤਾ ਨਹੀਂ ਉਹ ਕਿਸਾਨ ਹਿਤੈਸ਼ੀ ਨਹੀਂ ਕਿਸਾਨ ਵਿਰੋਧੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਟੱਬਰ ਸਮਝਾਉਣ ਲੱਗਾ ਹੋਇਆ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਵਿਚ ਹਾਂ ਉਹਨਾਂ ਦੀ ਕੀ ਅਧਿਕਾਰ ਹੈ, ਉਹਨਾਂ ਦਾ ਅਧਿਕਾਰ ਸਿਰਫ਼ ਇਨ੍ਹਾਂ ਹੈ ਕਿ ਉਹਨਾਂ ਨੂੰ ਸਿਰਫ਼ ਮੁਆਫ਼ੀ ਮੰਗਣੀ ਚਾਹੀਦੀ ਹੈ। ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵੇਰਕਾ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀ ਚਾਹੇ ਮੰਤਰੀ ਹੋਵੇ ਜਾਂ ਕੋਈ ਹੋਰ ਸਜ਼ਾ ਸਭ ਨੂੰ ਹੋਵੇਗੀ।