ਦਿਨ ਦਿਹਾੜੇ ਲੁਟੇਰਿਆਂ ਨੇ ਕਬਾੜੀਏ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਲੁੱਟੀ ਲੱਖਾਂ ਰੁਪਏ ਦੀ ਨਕਦੀ

ਏਜੰਸੀ

ਖ਼ਬਰਾਂ, ਪੰਜਾਬ

ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ

In broad daylight, robbers targeted a junk shop

 

ਗੁਰਦਾਸਪੁਰ: ਪੰਜਾਬ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਆਮ ਜਿਹੀ ਗੱਲ ਬਣ ਚੁੱਕੀ ਹੈ। ਪਹਿਲਾਂ ਜਿਥੇ ਚੋਰ ਅਮੀਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਹੁਣ ਉੱਥੇ ਹੀ ਹੁਣ ਕਬਾੜੀਆਂ ਦੀਆਂ ਦੁਕਾਨਾਂ ਵੀ ਲੁਟੇਰਿਆਂ ਦੇ ਨਿਸ਼ਾਨੇ 'ਤੇ ਹੈ। ਪੰਜਾਬ ਦੇ ਬਟਾਲਾ ਵਿਚ ਅੰਮ੍ਰਤਿਸਰ ਬਾਈਪਾਸ ਦੇ ਨਜ਼ਦੀਕ ਇੱਕ ਕਬਾੜੀਏ ਦੀ ਦੁਕਾਨ ਤੋਂ ਦਿਨ ਦਿਹਾੜੇ 9 ਲੱਖ 50 ਹਾਜ਼ਰ ਰੁਪਏ ਲੁੱਟੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ।

ਇਹ ਲੁਟੇਰੇ ਕਬਾੜੀਏ ਦੀ ਦੁਕਾਨ 'ਤੇ ਆਲਟੋ ਗੱਡੀ 'ਚ ਸਵਾਰ ਹੋ ਕੇ ਆਏ ਸਨ ਤੇ ਆਪਣੇ ਆਪ ਨੂੰ ਗਾਹਕ ਦੱਸ ਪਹਿਲਾਂ ਤਾਂ ਦੁਕਾਨਦਾਰ ਦਾ ਭਰੋਸਾ ਜਿੱਤਿਆ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਗੱਡੀ ਲੈ ਕੇ ਅੰਮ੍ਰਿਤਸਰ ਬਾਈਪਾਸ ਵੱਲ ਨੂੰ ਫ਼ਰਾਰ ਹੋ ਗਏ।

ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਬੇਟਾ ਘਰੋਂ ਪੈਸੇ ਲੈ ਕੇ ਦੁਕਾਨ ਤੇ ਆਇਆ ਸੀ ਅਤੇ ਇਸ ਦਰਮਿਆਨ ਇੱਕ ਵਿਅਕਤੀ ਗਾਹਕ ਬਣ ਕੇ ਦੁਕਾਨ 'ਤੇ ਆਇਆ ਤੇ ਪੁਰਾਣਾ ਗਾਡਰ ਮੰਗਣ ਲੱਗ ਪਿਆ। ਜਦੋਂ ਬੇਟਾ ਗੋਦਾਮ ਵਿਚ ਗਾਰਡ ਲੈਣ ਗਿਆ ਤਾਂ ਮਗਰੋਂ ਦੂਸਰੇ ਲੁਟੇਰਿਆਂ ਨੇ ਅਲਮਾਰੀ ਤੋੜ ਕੇ ਪੈਸੇ ਕੱਢ ਲਏ ਅਤੇ ਗੱਡੀ 'ਚ ਬੈਠ ਅੰਮ੍ਰਿਤਸਰ ਬਾਈਪਾਸ ਵਾਲੇ ਪਾਸੇ ਫ਼ਰਾਰ ਹੋ ਗਏ।

ਮੋਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁੱਟ ਦੀ ਜਾਣਕਾਰੀ ਮਿਲਣ 'ਤੇ ਤਫਤੀਸ਼ ਜਾਰੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਤਾਂ ਜੋ ਕੋਈ ਸਬੂਤ ਮਿਲ ਸਕੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫੜ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।