PA ਗੁਰਪਾਲ ਸਿੰਘ ਨੇ ਬਲਵੰਤ ਰਾਮੂਵਾਲੀਆ ’ਤੇ ਲਗਾਏ ਇਲਜ਼ਾਮ, ਗੈਂਗਸਟਰ ਜੁਗਨੂੰ ਵਾਲੀਆ ਨੂੰ ਦਿੱਤੇ 1 ਕਰੋੜ 15 ਲੱਖ ਰੁਪਏ
ਪੀ.ਏ. ਗੁਰਪਾਲ ਨੇ ਕੀਤਾ ਸਨਸਨੀਖੇਜ ਖ਼ੁਲਾਸਾ
ਮੁਹਾਲੀ: ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪੀ.ਏ. ਗੁਰਪਾਲ ਸਿੰਘ ਨੂੰ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਰਾਮੂਵਾਲੀਆ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਪੀ.ਏ. ਗੁਰਪਾਲ ਸਿੰਘ ਨੇ ਯੂਪੀ ਪੁਲਿਸ ਨੂੰ ਫ਼ਰਾਰ ਗੈਂਗਸਟਰ ਜੁਗਨੂੰ ਵਾਲੀਆ ਤੇ ਰਾਮੂਵਾਲੀਆ ਦੇ ਡੂੰਘੇ ਸੰਬੰਧ ਹੋਣ ਅਤੇ ਉਸ ਨੂੰ ਚੈਕ ਦੇ ਮਾਧਿਅਮ ਰਾਹੀਂ 1 ਕਰੋੜ 15 ਲੱਖ ਰੁਪਏ ਦੇਣ ਦਾ ਸਨਸਨੀਖੇਜ਼ ਖ਼ੁਲਾਸਾ ਕੀਤਾ ਹੈ।
ਗੁਰਪਾਲ ਸਿੰਘ ਨੇ ਦੱਸਿਆ ਕਿ ਸਾਬਕਾ ਮੰਤਰੀ ਰਾਮੂਵਾਲੀਆ ਨੇ ਗੈਂਗਸਟਰ ਜੁਗਨੂੰ ਵਾਲੀਆ ਨੂੰ ਸਟੇਟ ਬੈਂਕ ਆਫ਼ ਇੰਡੀਆਂ ਸੰਸਦ ਮਾਰਗ ਦਿੱਲੀ ਸਥਿਤ ਆਪਣੇ ਖਾਤੇ ਤੋਂ ਚੈਕ ਨੰਬਰ 46-47 ਵਿਚ 50 ਅਤੇ 20 ਲੱਖ ਰੁਪਏ ਦੀ ਰਕਮ ਦਿੱਤੀ। ਇਸ ਉਪਰੰਤ 45 ਲੱਖ ਦੇ ਆਪਣੇ ਸਾਈਨ ਵਾਲਾ ਚੈਕ ਕੱਟ ਕੇ ਜੁਗਨੂੰ ਵਾਲੀਆ ਨੂੰ ਦਿੱਤਾ।
ਪੀ.ਏ. ਨੇ ਦਾਅਵਾ ਕੀਤਾ ਕਿ ਯੂ.ਪੀ. ਵਿਚ ਦਿੱਤੀਆਂ ਗ੍ਰਾਂਟਾਂ ਲਈ ਜੁਗਨੂੰ ਹੀ 30 ਫੀਸਦੀ ਦੇ ਹਿਸਾਬ ਨਾਲ ਰਕਮ ਨੂੰ ਰਾਮੂਵਾਲੀਆਂ ਨੂੰ ਵਾਪਸ ਲਿਆ ਕੇ ਦਿੰਦਾ ਸੀ।
ਪੀ.ਏ. ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਰਾਮੂਵਾਲੀਆ ਦੀ ਡੂੰਘਾਈ ਨਾਲ ਜਾਂਚ ਕਰਵਾਏ ਤਾਂ ਕਈ ਹੋਰ ਖ਼ੁਲਾਸੇ ਹੋਣਗੇ।