Malerkotla News: ਧੀ ਦਾ ਪੇਪਰ ਦਿਵਾ ਕੇ ਵਾਪਸ ਆ ਰਹੇ ਪਿਓ-ਧੀ ਨੂੰ ਟਿੱਪਰ ਨੇ ਕੁਚਲਿਆ, ਦੋਵਾਂ ਦੀ ਥਾਈਂ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Malerkotla News: ਲੋਕਾਂ ਨੇ ਟਿੱਪਰ ਡਰਾਈਵਰ ਨੂੰ ਕਾਬੂ ਕਰਕੇ ਚੌਕ ਵਿਚ ਲਾਸ਼ਾਂ ਰੱਖ ਕੇ ਧਰਨਾ ਲਗਾ ਦਿੱਤਾ

Malerkotla Father daughter death News

Malerkotla Father daughter death News: ਮਲੇਰਕੋਟਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਮਾਣਕਹੇੜੀ ਵਿਖੇ ਮਿੱਟੀ ਦੇ ਭਰੇ ਇਕ ਤੇਜ਼ ਰਫਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਪਿਓ-ਧੀ ਸਮੇਤ ਤਿੰਨ ਨੂੰ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਪਿਓ-ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ’ਤੇ ਬੈਠੀ ਇਕ ਹੋਰ ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। 

ਜਾਣਕਾਰੀ ਮੁਤਾਬਕ ਪਿੰਡ ਜਾਤੀਵਾਲ ਵਾਸੀ ਇਕ ਵਿਅਕਤੀ ਆਪਣੀ ਸਰਕਾਰੀ ਸਕੂਲ ਕੰਗਣਵਾਲ ਵਿਖੇ ਪੜ੍ਹਦੀ ਧੀ ਦਾ ਪੇਪਰ ਕਰਵਾ ਕੇ ਵਾਪਸ ਪਿੰਡ  ਆ ਰਿਹਾ ਸੀ ਕਿ ਪਿੰਡ ਮਾਣਕਹੇੜੀ ਨੇੜੇ ਇਕ ਤੇਜ਼ ਰਫਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਮੌਕੇ 'ਤੇ ਪਹੁੰਚੇ ਅਤੇ ਟਿੱਪਰ ਡਰਾਈਵਰ ਨੂੰ ਕਾਬੂ ਕਰਕੇ ਚੌਕ ਵਿਚ ਲਾਸ਼ਾਂ ਸਮੇਤ ਧਰਨਾ ਲਗਾ ਦਿੱਤਾ।