Punjab PRTC Bus Accident : ਪੰਜਾਬ ਵਿਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਦਾ ਹੋਇਆ ਐਕਸੀਡੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab PRTC Bus Accident : ਘਟਨਾ ਦੌਰਾਨ 80 ਫੁੱਟ ਖਾਈ ’ਚ ਡਿਗਣੇ ਸੀ ਬੱਸ

Punjab PRTC Bus Accident

Punjab PRTC Bus Accident : ਪੰਜਾਬ ਵਿਚ ਹੁਣੇ-ਹੁਣੇ ਵੱਡਾ ਹਾਦਸਾ ਵਾਪਰਿਆ ਹੈ। ਇਥੇ ਪੰਜਾਬ ਰੋਡਵੇਜ਼ ਦੀ ਨੰਗਲ ਡੀਪੂ ਦੀ ਇੱਕ ਬੱਸ ਜੋ ਕਿ ਸ਼ਿਮਲਾ ਤੋਂ ਊਨਾ ਰੂਟ ’ਤੇ ਜਾ ਰਹੀ ਸੀ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਨੰਗਲ ਤੋਂ ਜਦੋਂ ਊਨਾ ਵੱਲ ਜਾ ਰਹੀ ਸੀ ਤਾਂ ਨੰਗਲ ਦੇ ਨਜ਼ਦੀਕ ਅਜੋਲੀ ਫਲਾਈਓਵਰ ਕੋਲ ਬੱਸ ਦਾ ਸੰਤੁਲਨ ਵਿਗੜ ਗਿਆ। ਜਿਸ ਨਾਲ ਬੱਸ ਇਕਦਮ ਹੀ ਚੱਲਦੀ ਹੋਈ ਘੁੰਮ ਗਈ।  ਜਿਸ ਦੇ ਕਾਰਨ ਬੱਸ ਫਲਾਈਓਵਰ ਦੀ ਬਣੀ ਰੇਲਿੰਗ ਨਾਲ ਟਕਰਾ ਗਈ। 

ਇਥੇ ਇਹ ਦੱਸਣਾ ਬਣਦਾ ਹੈ ਕਿ ਫਲਾਈਓਵਰ ਦੀ ਰੇਲਿੰਗ ਮਜ਼ਬੂਤ ਅਤੇ ਸੀਮੇਂਟ ਦੀ ਬਣੀ ਹੋਣ ਕਾਰਨ ਬੱਸ ਦਾ ਬਚਾਅ ਹੋ ਗਿਆ ਨਹੀਂ ਤਾਂ ਬੱਸ ਸਿੱਧੀ ਫਲਾਈਓਵਰ ਤੋਂ ਥੱਲੇ ਡਿੱਗਣੀ ਸੀ। ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਾਮੂਲੀ ਸੱਟਾਂ ਲੱਗਣ ਕਾਰਨ ਸਵਾਰੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।

(For more news apart from Punjab Roadways bus going from Shimla to Una lost its balance and crashed into Ajoli Morr flyover. Punjab News in Punjabi, stay tuned to Rozana Spokesman)