Patiala News: ਪਟਿਆਲਾ ਵਿਚ ਜ਼ਿੰਦਾ ਸੜੇ ਇਕੋ ਪ੍ਰਵਾਰ ਦੇ 4 ਜੀਅ, ਘਰ ਵਿਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News: ਮ੍ਰਿਤਕਾਂ ਵਿੱਚ ਪਤੀ-ਪਤਨੀ, ਉਨ੍ਹਾਂ ਦਾ ਪੁੱਤਰ ਅਤੇ ਪੁੱਤਰ ਦਾ ਮਾਮਾ ਸ਼ਾਮਲ

Patiala 4 family members burnt alive News

Patiala 4 family members burnt alive News: ਪਟਿਆਲਾ ਦੇ ਰਾਜਪੁਰਾ ਵਿੱਚ ਸ਼ੁੱਕਰਵਾਰ (26 ਸਤੰਬਰ) ਸਵੇਰੇ ਇੱਕ ਘਰ ਵਿੱਚ ਅੱਗ ਲੱਗ ਗਈ, ਜਿਸ ਵਿੱਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਪਤੀ-ਪਤਨੀ, ਉਨ੍ਹਾਂ ਦਾ ਪੁੱਤਰ ਅਤੇ ਪੁੱਤਰ ਦਾ ਮਾਮਾ ਸ਼ਾਮਲ ਸੀ।

ਇਹ ਘਟਨਾ ਰਾਜਪੁਰਾ ਦੇ ਭੋਗਲਾਂ ਰੋਡ ਇਲਾਕੇ ਵਿੱਚ ਵਾਪਰੀ। ਪਰਿਵਾਰ ਰਾਤ ਨੂੰ ਸੌਂ ਰਿਹਾ ਸੀ ਕਿ ਅਚਾਨਕ ਬਿਜਲੀ ਦੇ ਸਰਕਟ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ।

ਅੱਗ ਲੱਗਣ ਕਾਰਨ ਪੂਰਾ ਪਰਿਵਾਰ ਕਮਰੇ ਵਿੱਚ ਫਸ ਗਿਆ। ਮ੍ਰਿਤਕਾਂ ਵਿੱਚ ਜਗਦੀਸ਼ ਚੌਹਾਨ (65), ਰਾਧਾ ਦੇਵੀ (30), ਲਲਿਤ (18) ਅਤੇ ਸਰਵਣ ਰਾਮ (12) ਸ਼ਾਮਲ ਹਨ।

(For more news apart from “Patiala 4 family members burnt alive News, ” stay tuned to Rozana Spokesman.)