Sri Muktsar Sahib Accident News: ਸੜਕ ਹਾਦਸੇ ਵਿਚ ਮੈਡੀਕਲ ਦੀਆਂ ਦੋ ਵਿਦਿਆਰਥਣਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sri Muktsar Sahib Accident News: ਸਿਵਲ ਹਸਪਤਾਲ ’ਚ ਇੰਟਰਨਸ਼ਿਪ ਕਰ ਰਹੀਆਂ ਸਨ

Two medical students died in Sri Muktsar Sahib

Two medical students died in Sri Muktsar Sahib : ਸ੍ਰੀ ਮੁਕਤਸਰ ਸਾਹਿਬ  ਸ਼ਹਿਰ ਦੇ ਮਲੋਟ-ਬਠਿੰਡਾ ਬਾਈਪਾਸ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਦੋ ਲੜਕੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਸੇਂਟ ਸਹਾਰਾ ਕਾਲਜ ਦੇ ਮੈਡੀਕਲ ਦੀਆਂ ਵਿਦਿਆਰਥਣਾਂ ਜੋ ਸਿਵਲ ਹਸਪਤਾਲ ’ਚ ਇੰਟਰਨਸ਼ਿਪ ਕਰ ਰਹੀਆਂ ਸਨ, ਤੇ ਸ਼ੁਕਰਵਾਰ ਦੀ ਬਾਅਦ ਦੁਪਹਿਰ ਡਿਊਟੀ ਖ਼ਤਮ ਕਰਨ ਉਪਰੰਤ ਕਰੀਬ ਢਾਈ ਵਜੇ ਉਹ ਅਪਣੀ ਸਕੂਟੀ ਪੀਬੀ 08 ਡੀਐਲ 8725 ’ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੀਆਂ ਸਨ ਜਦੋਂ ਉਹ ਮਲੋਟ ਬਠਿੰਡਾ ਬਾਈਪਾਸ ਰੋਡ ’ਤੇ ਵਧਵਾ ਹਸਪਤਾਲ ਨਜ਼ਦੀਕ ਪੁੱਜੀਆਂ ਤਾਂ ਇੱਕ ਤੇਲ ਵਾਲੇ ਟੈਂਕਰ (ਟਰੱਕ) ਆਰ ਜੇ 13 ਜੀਬੀ 6682 ਦੀ ਚਪੇਟ ’ਚ ਆ ਗਈਆਂ ਤੇ ਟਰੱਕ ਉਨ੍ਹਾਂ ਦੇ ਸਿਰ ਉਪਰੋਂ ਗੁਜ਼ਰ ਗਿਆ, ਜਿਸ ਕਾਰਨ ਦੋਵੇਂ ਲੜਕੀਆਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿ

ਮ੍ਰਿਤਕ ਲੜਕੀਆਂ ਦੀ ਪਹਿਚਾਣ ਰੈਣੂ ਕੁਮਾਰੀ ਪੁੱਤਰੀ ਬਲਵਿੰਦਰ ਸਿੰਘ ਵਾਸੀ ਥਾਂਦੇਵਾਲਾ ਅਤੇ ਰਾਜਵੀਰ ਕੌਰ ਪੁੱਤਰੀ ਕਿੱਕਰ ਸਿੰਘ ਵਾਸੀ ਰਹੂੜਿਆਂ ਵਾਲੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਐਸ.ਐਸ.ਐਫ਼ ਦੀ ਟੀਮ ਅਤੇ ਪੁਲਿਸ ਨੇ ਲਾਸ਼ਾਂ ਅਤੇ ਵਾਹਨਾਂ ਨੂੰ ਅਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ।  ਮ੍ਰਿਤਕਾਂ ਦੀ ਪਛਾਣ ਰਾਜਵੀਰ ਕੌਰ (30) ਵਾਸੀ ਪਿੰਡ ਰੂਹੜਿਆਵਾਲੀ ਅਤੇ ਰੇਨੂੰ (22) ਵਾਸੀ ਪਿੰਡ ਥਾਂਦੇਵਾਲਾ ਦੇ ਰੂਪ ’ਚ ਹੋਈ ਹੈ। ਰਾਜਵੀਰ ਕੌਰ ਵਿਆਹੁਤਾ ਤੇ ਉਸ ਦੇ ਦੋ ਬੱਚੇ 7 ਸਾਲ ਦਾ ਬੇਟੇ ਤੇ 4 ਸਾਲ ਦੀ ਬੇਟੀ ਹਨ। (Two medical students died in Sri Muktsar Sahib)

ਸ੍ਰੀ ਮੁਕਤਸਰ ਸਾਹਿਬ ਤੋਂ ਰਣਜੀਤ ਸਿੰਘ/ਗੁਰਦੇਵ ਸਿੰਘ ਦੀ ਰਿਪੋਰਟ

(For more news apart from “Two medical students died in Sri Muktsar Sahib, ” stay tuned to Rozana Spokesman.)