ਅਧਿਆਪਕਾਂ ਦਾ ਧਰਨਾ 21ਵੇਂ ਦਿਨ 'ਚ, ਦੋ ਹੋਰ ਅਧਿਆਪਕਾਂ ਦੀਆਂ ਬਦਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਨਖ਼ਾਹ ਕਟੌਤੀ ਦਾ ਫ਼ੈਸਲਾ ਵਾਪਸ ਕਰਵਾਉਣ ਤੇ ਹੋਰ ਮੰਗਾਂ ਦੀ ਪੂਰਤੀ ਲਈ ਸਾਂਝੇ ਅਧਿਆਪਕ ਮੋਰਚੇ ਦਾ ਸ਼ਹਿਰ 'ਚ ਚਲਦਾ ਪੱਕਾ ਮੋਰਚਾ 21ਵੇਂ ਦਿਨ 'ਚ ਦਾਖ਼ਲ ਹੋ ਗਿਆ...........

Teachers protest shifted to 21st day

ਪਟਿਆਲਾ  : ਤਨਖ਼ਾਹ ਕਟੌਤੀ ਦਾ ਫ਼ੈਸਲਾ ਵਾਪਸ ਕਰਵਾਉਣ ਤੇ ਹੋਰ ਮੰਗਾਂ ਦੀ ਪੂਰਤੀ ਲਈ ਸਾਂਝੇ ਅਧਿਆਪਕ ਮੋਰਚੇ ਦਾ ਸ਼ਹਿਰ 'ਚ ਚਲਦਾ ਪੱਕਾ ਮੋਰਚਾ 21ਵੇਂ ਦਿਨ 'ਚ ਦਾਖ਼ਲ ਹੋ ਗਿਆ। ਇਸੇ ਦੌਰਾਨ ਸਿਖਿਆ ਸਕੱਤਰ ਨੇ ਕਲ ਦੋ ਹੋਰ ਪ੍ਰਮੁੱਖ ਅਧਿਆਪਕ ਆਗੂਆਂ ਰਾਮਭਜਨ ਚੌਧਰੀ, ਅਨੂੰ ਬਾਲਾ ਦੀ ਬਦਲੀ ਕਰ ਦਿਤੀ। 
ਅੱਜ ਭੁੱਖ ਹੜਤਾਲ 'ਚ ਬੈਠਦਿਆਂ 16 ਅਧਿਆਪਕਾਵਾਂ ਨੇ 'ਕਰਵਾ ਚੌਥ' ਦੇ ਤਿਉਹਾਰ ਨੂੰ ਸੰਘਰਸ਼ੀ ਰੰਗ ਦਿਤਾ।

ਅਧਿਆਪਕਾਂ ਨੇ ਮੰਗਾਂ ਦਾ ਠੋਸ ਹੱਲ ਨਾ ਹੋਣ ਤਕ ਸੰਘਰਸ਼ ਦੇ ਮੈਦਾਨ 'ਚ ਡਟਣ ਦੀ ਦ੍ਰਿੜਤਾ ਪ੍ਰਗਟਾਈ। ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਤਮਾਮ ਮੰਗਾਂ ਤੁਰਤ ਮੰਨੀਆਂ ਜਾਣ। ਇਸ ਮੌਕੇ ਜਗਪਾਲ ਬੰਗੀ ਬਠਿੰਡਾ, ਅਮਨਦੀਪ ਸ਼ਰਮਾ, ਪਿਰਤਪਾਲ ਸਿੰਘ, ਮੁਕੇਸ਼ ਹੁਸ਼ਿਆਰਪੁਰ ਨੇ ਵੀ ਸੰਬੋਧਨ ਕੀਤਾ।