ਖੇੜੀ (ਸੰਗਰੂਰ) ਦੇ ਰਿਲਾਇੰਸ ਪੰਪ ਅੱਗੇ ਕਿਸਾਨਾਂ ਦਾ ਧਰਨਾ 27ਵੇਂ ਦਿਨ ਵੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਨਵੇਂ-ਨਵੇਂ ਮਸਲੇ ਪੈਦਾ ਕਰਕੇ ਕਿਸਾਨ ਅੰਦੋਲਨਾਂ ਨੂੰ ਲਾ ਰਹੀ ਹੈ ਢਾਹ

Sangrur Reliance Pump

ਸੰਗਰੂਰ- ਪੰਜਾਬ 'ਚ ਅਜੇ ਵੀ ਕਿਸਾਨ ਜਥੇਬੰਦੀਆਂ ਵਲੋਂ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਜਾਰੀ ਹੈ।  ਇਸ ਦੌਰਾਨ ਕਿਸਾਨਾਂ ਵੱਲੋਂ 27ਵੇਂ ਦਿਨ ਵੀ ਸੰਗਰੂਰ ਦੇ ਪਿੰਡ ਖੇੜੀ ਦੇ ਰਿਲਾਇੰਸ ਪੰਪ ਅੱਗੇ ਧਰਨਾ ਲਗਾਇਆ ਗਿਆ।  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਰਿਲਾਇੰਸ ਪੰਪਾਂ ਤੇ ਟੋਲ ਪਲਾਜ਼ਿਆਂ ਉਪਰ ਸ਼ੁਰੂ ਕੀਤੇ ਗਏ ਰੋਸ ਧਰਨਿਆਂ ਚ ਕਿਸਾਨਾਂ ਦਾ ਜੋਸ਼ ਵੀ ਵੱਧਦਾ ਜਾ ਰਿਹਾ ਹੈ। 

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਆਗੂ ਸਰੂਪ ਚੰਦ ਕਿਲਾ ਭਰੀਆਂ ਤੇ ਗੁਰਦੀਪ ਸਿੰਘ ਕੰਮੋਮਾਜਰਾ ਨੇ ਕਿਹਾ "ਕੇਂਦਰ ਸਰਕਾਰ ਜਾਣ ਬੁਝ ਕੇ ਨਵੇਂ-ਨਵੇਂ ਮਸਲੇ ਪੈਦਾ ਕਰਕੇ ਕਿਸਾਨ ਅਦੋਲਨਾਂ ਨੂੰ ਢਾਹ ਲਾ ਰਹੀ ਹੈ। ਮਸਲਾ ਤਾਂ ਕਿਸਾਨ ਵਿਰੋਧੀ ਬਿੱਲਾਂ ਦਾ ਹੈ ਪਰ ਹੁਣ ਪੰਜਾਬ ਇੱਕ ਰੇਲ ਗੱਡੀਆਂ ਬਿਲਕੁੱਲ ਬੰਦ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ।" 

ਇਸ ਰੋਸ ਧਰਨੇ ਵਿੱਚ ਮਾਈਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਾਮੂਲੀਅਤ ਕੀਤੀ। ਧਰਨੇ ਵਿੱਚ ਗੁਰਬਾਜ਼ ਸਿੰਘ ਲੌਂਗੋਵਾਲ, ਹਾਕਮ ਖੇੜੀ, ਰੋਡਾ ਉੱਭਾਵਾਲ, ਕਰਨੈਲ ਸਿੰਘ ਕੁਲਾਰਾ, ਗੁਰਮੀਤ ਸਿੰਘ ਖੇੜੀ, ਸੁਖਦੇਵ ਸਿੰਘ, ਦਲਜੀਤ ਸਿੰਘ, ਸੁਖਦੇਵ ਸਿੰਘ, ਨਿਰਭੈ ਸਿੰਘ ਅਤੇ ਸ਼ੇਰ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।