ਵਿਆਹ ਤੋਂ ਪਹਿਲਾ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ, ਨਹਿਰ ’ਚੋਂ ਮਿਲੀ ਲਾਸ਼

ਏਜੰਸੀ

ਖ਼ਬਰਾਂ, ਪੰਜਾਬ

ਘਰ ’ਚ ਚੱਲ ਰਹੀਆਂ ਸਨ ਨੌਜਵਾਨ ਦੇ ਵਿਆਹ ਦੀਆਂ ਤਿਆਰੀਆਂ

Dasuya

 

ਦਸੂਹਾ- ਕਸਬਾ ਘੋਗਰਾ ਦੇ ਪਿੰਡ ਕੱਤੇਵਾਲ ਦੇ ਨੋਜਵਾਨ ਦੀ ਸ਼ੱਕੀ ਹਾਲਾਤ ‘ਚ ਨਹਿਰ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਸੰਤੋਖ ਦਾਸ ਵਾਸੀ ਪਿੰਡ ਕੱਤੇਵਾਲ ਥਾਣਾ ਦਸੂਹਾ ਵਜੋਂ ਹੋਈ ਹੈ। 

ਜਾਣਕਾਰੀ ਮੁਤਾਬਕ ਸੁਨੀਲ ਕੁਮਾਰ ਮੁਕੇਰੀਆਂ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ ਅਤੇ ਮੰਗਲਵਾਰ ਸ਼ਾਮ ਨੂੰ ਮੋਟਰਸਾਇਕਲ ‘ਤੇ ਘਰ ਵਾਪਸ ਪਰਤਣ ਦੌਰਾਨ ਉਹ ਆਪਣੀ ਮਾਂ ਨਾਲ ਮੋਬਾਇਲ ਫੋਨ ‘ਤੇ ਗੱਲ ਰਿਹਾ ਸੀ ਤਾਂ ਅਚਾਨਕ ਫੋਨ ਕੱਟਿਆ ਗਿਆ।

ਜਦੋਂ ਉਹ ਦੇਰ ਸ਼ਾਮ ਤੱਕ ਘਰ ਨਾ ਪੁੱਜਾ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਬੁੱਧਵਾਰ ਸਵੇਰੇ ਸੁਨੀਲ ਕੁਮਾਰ ਦਾ ਮੋਟਰਸਾਇਕਲ ਪਾਵਰ ਹਾਊਸ ਨੰਬਰ 4 ਨਹਿਰ ਨੇੜਿਓਂ ਮਿਲਿਆ। ਇਸ ਦੇ ਬਾਅਦ ਉਸ ਦੀ ਲਾਸ਼ ਨਹਿਰ ਦੇ ਗੇਟਾਂ ਵਿੱਚੋਂ ਬਰਾਮਦ ਕੀਤੀ ਗਈ। ਨੋਜਵਾਨ ਦਾ ਕੁਝ ਹੀ ਦਿਨਾਂ ਮਗਰੋਂ ਵਿਆਹ ਰੱਖਿਆ ਹੋਇਆ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।