ਵੈਟਰਨਰੀ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਵਿਗਿਆਨ ਦੇ ਵਿਦਿਆਰਥੀਆਂ ਦੀ ਥਾਈਲੈਂਡ ਦੀ ਨਾਮੀ ਯੂਨੀਵਰਸਿਟੀ ਲਈ ਹੋਈ ਚੋਣ

ਏਜੰਸੀ

ਖ਼ਬਰਾਂ, ਪੰਜਾਬ

ਵੈਟਰਨਰੀ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਵਿਗਿਆਨ ਦੇ ਵਿਦਿਆਰਥੀਆਂ ਦੀ ਥਾਈਲੈਂਡ ਦੀ ਨਾਮੀ ਯੂਨੀਵਰਸਿਟੀ ਲਈ ਹੋਈ ਚੋਣ

image

ਲੁਧਿਆਣਾ, 27 ਅਕਤੂਬਰ (ਆਰ.ਪੀ. ਸਿੰਘ): ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟ ਦੇ ਫ਼ਿਸ਼ਰੀਜ਼ ਕਾਲਜ ਵਿਖੇ ਪੜ੍ਹਾਈ ਕਰ ਰਹੇ ਤਿੰਨ ਵਿਦਿਆਰਥੀਆਂ ਅਕਾਂਕਸ਼ਾ ਗÏਤਮ, ਅੰਕਿਤਾ ਸਿੰਘ ਅਤੇ ਸÏਮਿਆ ਮਹਿਤਾ ਨੂੰ  ਥਾਈਲੈਂਡ ਦੀ ਪਿ੍ੰਸ ਆਫ ਸÏਾਗਕਲਾ ਯੂਨੀਵਰਸਿਟੀ ਵਿਖੇ ਐਮ.ਐਸ.ਸੀ ਅਤੇ ਪੀਐਚ.ਡੀ ਦੀ ਸਾਂਝੀ ਡਿਗਰੀ ਵਿਚ ਦਾਖਲਾ ਪ੍ਰਾਪਤ ਹੋਇਆ ਹੈ¢ 
ਅੰਤਰ-ਰਾਸ਼ਟਰੀ ਪ੍ਰਸਿੱਧੀ ਦੀ ਇਸ ਸੰਸਥਾ ਦੇ ਨਿਰਦੇਸ਼ਕ ਪ੍ਰੋ. ਡਾ. ਸੂਟਾਵਟ ਬੈਂਜਾਕੁਲ ਹਨ ਜੋ ਆਪ ਵੀ ਆਲਮੀ ਪੱਧਰ ਦੇ ਵਿਗਿਆਨੀ ਹਨ¢ਕਾਲਜ ਆਫ ਫ਼ਿਸ਼ਰੀਜ਼ ਦੇ ਡੀਨ, ਡਾ. ਮੀਰਾ ਡੀ ਆਂਸਲ ਨੇ ਜਾਣਕਾਰੀ ਦਿਤੀ ਕਿ ਇਸ ਦਾਖਲੇ ਤਹਿਤ ਵਿਦਿਆ ਕਾਲ ਦÏਰਾਨ ਇਨ੍ਹਾਂ ਵਿਦਿਆਰਥੀਆਂ ਨੂੰ  ਹਰ ਮਹੀਨੇ 1200 ਬਾਠ ਦਾ ਵਜ਼ੀਫ਼ਾ, ਟਿਊਸ਼ਨ ਫੀਸ ਅਤੇ ਸਿਹਤ ਬੀਮਾ ਪ੍ਰਾਪਤ ਹੋਵੇਗਾ¢ ਇਹ ਵਿਦਿਆਰਥੀ ਕੁਝ ਸਮਾਂ ਪਹਿਲਾਂ ਸੰਸਥਾ ਵਿਕਾਸ ਯੋਜਨਾ ਤਹਿਤ ਇਸ ਯੂਨੀਵਰਸਿਟੀ ਵਿਖੇ ਸਿਖਲਾਈ ਲੈਣ ਗਏ ਸਨ¢ ਉਸ ਦÏਰਾਨ ਵਿਦਿਆਰਥੀਆਂ ਨੂੰ  ਅਪਣੀ ਪੇਸ਼ੇਵਰ ਪ੍ਰਤਿਭਾ ਅਤੇ ਯੋਗਤਾ ਵਿਖਾਉਣ ਦਾ ਮÏਕਾ ਮਿਲਿਆ | ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਨੇ ਵਿਦਿਆਰਥੀਆਂ ਅਤੇ ਕਾਲਜ ਨੂੰ  ਇਸ ਪ੍ਰਾਪਤੀ ਲਈ ਵਧਾਈ ਦਿਤੀ | 
ਉਨ੍ਹਾਂ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਬੰਧ ਜੋੜ ਕੇ ਅਸੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ  ਵਟਾਂਦਰਾ ਪ੍ਰੋਗਰਾਮ ਰਾਹੀਂ ਹੋਰ ਗਿਆਨਵਾਨ ਬਣਾ ਸਕਦੇ ਹਾਂ¢ ਇਹ ਉਪਰਾਲੇ ਪਸ਼ੂਧਨ, ਮੱਛੀ ਪਾਲਣ ਅਤੇ ਹੋਰ ਭੋਜਨ ਉਤਪਾਦ ਖੇਤਰਾਂ ਦੇ ਸਮੱਗਰ ਵਿਕਾਸ ਲਈ ਬਹੁਤ ਸਹਾਈ ਹੋਣਗੇ |