Punjab News:1 ਕਰੋੜ ਦੀ ਲੁੱਟ ਦੇ ਮਾਮਲੇ ਵਿਚ ਬਰਖ਼ਾਸਤ SI ਨਵੀਨ ਫੋਗਾਟ ਅਤੇ ਸਾਥੀ ਪ੍ਰਵੀਨ ਸ਼ਾਹ ਖਿਲਾਫ਼ ਲੁੱਕਆਊਟ ਨੋਟਿਸ ਜਾਰੀ 

ਏਜੰਸੀ

ਖ਼ਬਰਾਂ, ਪੰਜਾਬ

ਹੁਣ ਪੁਲਿਸ ਨੂੰ ਸ਼ੱਕ ਹੈ ਕਿ ਐਸ.ਆਈ. ਵਿਦੇਸ਼ ਜਾ ਸਕਦਾ ਹੈ ਇਸ ਲਈ ਉਸ ਨੂੰ ਰੋਕਣ ਲਈ ਹਵਾਈ ਅੱਡੇ ਸਮੇਤ ਹੋਰ ਅਹਿਮ ਥਾਵਾਂ ’ਤੇ ਕੇਸ ਦੀਆਂ ਫੋਟੋਆਂ ਤੇ ਵੇਰਵੇ ਭੇਜੇ ਗਏ ਹਨ

SI Naveen Phogat

Punjab Latest News:  ਬਠਿੰਡਾ ਦੇ ਇੱਕ ਵਪਾਰੀ ਤੋਂ 1 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਭਗੌੜੇ ਚੰਡੀਗੜ੍ਹ ਪੁਲਿਸ ਦੇ ਬਰਖ਼ਾਸਤ ਐਸਆਈ ਨਵੀਨ ਫੋਗਾਟ ਅਤੇ ਉਸ ਦੇ ਸਾਥੀ ਪ੍ਰਵੀਨ ਸ਼ਾਹ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਦੋਵੇਂ ਢਾਈ ਮਹੀਨਿਆਂ ਤੋਂ ਫਰਾਰ ਹਨ। ਫੋਗਾਟ ਜ਼ਮਾਨਤ ਲਈ ਹੇਠਲੀ ਅਦਾਲਤ ਗਏ ਸਨ ਪਰ ਉਹਨਾਂ ਦੀ  ਪਟੀਸ਼ਨ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਪਰ ਸੁਣਵਾਈ ਤੋਂ ਪਹਿਲਾਂ ਹੀ ਪਟੀਸ਼ਨ ਵਾਪਸ ਲੈ ਲਈ ਗਈ। 

ਹੁਣ ਪੁਲਿਸ ਨੂੰ ਸ਼ੱਕ ਹੈ ਕਿ ਐਸ.ਆਈ. ਵਿਦੇਸ਼ ਜਾ ਸਕਦਾ ਹੈ ਇਸ ਲਈ ਉਸ ਨੂੰ ਰੋਕਣ ਲਈ ਹਵਾਈ ਅੱਡੇ ਸਮੇਤ ਹੋਰ ਅਹਿਮ ਥਾਵਾਂ ’ਤੇ ਕੇਸ ਦੀਆਂ ਫੋਟੋਆਂ ਤੇ ਵੇਰਵੇ ਭੇਜੇ ਗਏ ਹਨ। ਇਸ ਤੋਂ ਇਲਾਵਾ ਜਲਦੀ ਹੀ ਪੁਲਿਸ ਵਿਭਾਗ ਨਵੀਨ ਫੋਗਾਟ ਨੂੰ ਭਗੌੜਾ ਐਲਾਨਣ ਜਾ ਰਿਹਾ ਹੈ। ਇਸ ਲਈ ਐਸ.ਆਈ.ਟੀ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਐੱਸ.ਆਈ.ਟੀ. ਫੋਗਾਟ ਦੀ ਜਾਇਦਾਦ ਦੇ ਰਿਕਾਰਡ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

(For more news apart from SI Naveen Phogat Latest News in Punjabi, stay tuned to Rozana Spokesman)