ਫ਼ੌਜੀ ਦੇ ਘਰ ਖੜ੍ਹੇ ਮੋਟਰਸਾਈਕਲ ਦਾ Mansa ’ਚ ਹੋਇਆ ਚਲਾਨ
ਜਾਅਲੀ ਨੰਬਰ ਪਲੇਟ ਲਗਾ ਕੇ ਕੋਈ ਹੋਰ ਵਿਅਕਤੀ ਚਲਾ ਰਿਹਾ ਸੀ ਮੋਟਰਸਾਈਕਲ
Motorcycle Parked at Soldier's House Challaned in Mansa Latest News in Punjabi ਲਹਿਰਾਗਾਗਾ : ਲਹਿਰਾਗਾਗਾ ਦੇ ਪਿੰਡ ਗਾਗਾ ਦਾ ਰਹਿਣ ਵਾਲਾ ਫ਼ੌਜੀ ਅਮਰਜੀਤ ਸਿੰਘ ਜੋ ਕਿ ਪਠਾਨਕੋਟ ਵਿਖੇ ਡਿਊਟੀ ਕਰਦਾ ਹੈ 23 ਅਕਤੂਬਰ ਨੂੰ ਪਠਾਨਕੋਟ ਵਿਖੇ ਡਿਊਟੀ ਕਰ ਰਿਹਾ ਸੀ ਤੇ ਉਸ ਦਾ ਬੁਲਟ ਮੋਟਰਸਾਈਕਲ ਉਸ ਦੇ ਘਰ ਖੜ੍ਹਾ ਸੀ, ਸ਼ਾਮ 4 ਤੋਂ 5 ਵਜੇ ਦੇ ਕਰੀਬ ਉਸ ਨੂੰ ਇਕ ਮੈਸੇਜ ਆਇਆ ਕਿ ਤੁਹਾਡੇ ਮੋਟਰਸਾਈਕਲ ਦਾ ਚਲਾਨ ਕੱਟਿਆ ਗਿਆ ਹੈ, ਜਦੋਂ ਉਸ ਮੈਸੇਜ ਦੇ ਲਿੰਕ ਤੋਂ ਚਲਾਣ ਦੀ ਕਾਪੀ ਕੱਢੀ ਤਾਂ ਉਸ ਉੱਤੇ ਜਾਅਲੀ ਮੋਟਰਸਾਈਕਲ ਉਤੇ ਲੱਗੀ ਪਲੇਟ ਦੀ ਫ਼ੋਟੋ ਵੀ ਨਾਲ ਛਪੀ ਆਈ।
ਫ਼ੌਜੀ ਅਮਰਜੀਤ ਸਿੰਘ ਨੇ ਕਿਹਾ ਕਿ ਮੇਰੇ ਮੋਟਰਸਾਈਕਲ ਦਾ ਚਲਾਨ ਕਟਿਆ ਗਿਆ ਹੈ ਜਦਕਿ ਮੇਰਾ ਮੋਟਰਸਾਈਕਲ ਘਰ ਖੜ੍ਹਾ ਹੈ। ਉਨ੍ਹਾਂ ਮੰਗ ਕੀਤੀ ਗਈ ਕਿ ਜੋ ਵਿਅਕਤੀ ਮੇਰੇ ਮੋਟਰਸਾਈਕਲ ਦਾ ਨੰਬਰ ਹੋਰ ਵਹੀਕਲ ’ਤੇ ਜਾਅਲੀ ਨੰਬਰ ਲਗਾ ਕੇ ਚਲਾ ਰਿਹਾ ਹੈ, ਉਸ ਉਤੇ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮੋਟਰਸਾਈਕਲ ਦਾ ਚਲਾਨ ਨਹੀਂ ਭਰਾਂਗਾ। ਇਸ ਦੀ ਜ਼ਿੰਮੇਵਾਰੀ ਟਰੈਫ਼ਿਕ ਪੁਲਿਸ ਜਾਂ ਪ੍ਰਸ਼ਾਸਨ ਦੀ ਹੈ, ਜੋ ਲੋਕ ਜਾਅਲੀ ਨੰਬਰ ਪਲੇਟਾਂ ਲਾ ਕੇ ਵਹੀਕਲ ਚਲਾ ਰਹੇ ਹਨ, ਉਨ੍ਹਾਂ ਵਿਰੁਧ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਅੱਜ ਦੇ ਸਮੇਂ ਵਿਚ ਪੁਲਿਸ ਆਨਲਾਈਨ ਡਾਕੂਮੈਂਟ ਤਾਂ ਚੈੱਕ ਕਰ ਲੈਂਦੀ ਹੈ ਪਰੰਤੂ ਨੰਬਰ ਪਲੇਟ ਜਾਅਲੀ ਹੈ ਜਾਂ ਅਸਲੀ, ਉਸ ਦੀ ਜਾਂਚ ਨਹੀਂ ਕਰਦੀ, ਜਿਸ ਕਾਰਨ ਉਸ ਜਾਅਲੀ ਨੰਬਰ ਪਲੇਟ ’ਤੇ ਪੁਲਿਸ ਨੇ ਚਲਾਣ ਤਾਂ ਕੱਢ ਦਿੱਤਾ ਪਰ ਇਹ ਹਰਜਾਨਾ ਫ਼ੌਜੀ ਨੂੰ ਭੁਗਤਣਾ ਪੈ ਰਿਹਾ ਹੈ। ਪੁਲਿਸ ਨੂੰ ਅਜਿਹੇ ਅਨਸਰਾਂ ਵਿਰੁਧ ਸਖ਼ਤ ਕਰਨ ਦੀ ਲੋੜ ਹੈ ਤਾਂ ਜੋ ਕੋਈ ਅਜਿਹੀ ਘਟਨਾ ਨੂੰ ਦੁਬਾਰਾ ਅੰਜਾਮ ਨਾ ਦੇ ਸਕੇ।
(For more news apart from Motorcycle Parked at Soldier's House Challaned in Mansa Latest News in Punjabi stay tuned to Rozana Spokesman.)