ਵਿਦਿਆਰਥੀ ਦੀ ਮੌਤ ਹੋ ਗਈ ਤਾਂ ਸਦਮੇ 'ਚ ਪ੍ਰਿੰਸੀਪਲ ਨੇ ਵੀ ਦਮ ਤੋੜਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜਿਲ੍ਹਾ ਕਪਰੂਥਲੇ ਦੇ ਪਿੰਡ ਤਲਵੰਡੀ 'ਚ ਇਕ ਹਾਦਸਾ ਹੋ ਗਿਆ। ਇਸ ਹਾਦਸੇ 'ਚ 10ਵੀਂ ਦੇ ਵਿਦਿਆਰਥੀ ਦੀ ਜਾਨ ਚੱਲੀ ਗਈ, ਤਾਂ ਇਸ ਸਦਮੇ ਵਿਚ ਪ੍ਰਿੰਸੀਪਲ ਨੇ ਵੀ...

died

ਕਪਰੂਥਲਾ (ਸਸਸ) :- ਪੰਜਾਬ ਦੇ ਜਿਲ੍ਹਾ ਕਪਰੂਥਲੇ ਦੇ ਪਿੰਡ ਤਲਵੰਡੀ 'ਚ ਇਕ ਹਾਦਸਾ ਹੋ ਗਿਆ। ਇਸ ਹਾਦਸੇ 'ਚ 10ਵੀਂ ਦੇ ਵਿਦਿਆਰਥੀ ਦੀ ਜਾਨ ਚੱਲੀ ਗਈ, ਤਾਂ ਇਸ ਸਦਮੇ ਵਿਚ ਪ੍ਰਿੰਸੀਪਲ ਨੇ ਵੀ ਦਮ ਤੋੜ ਦਿਤਾ। ਦੋਨਾਂ ਦੇ ਪਰਵਾਰਾਂ ਦਾ ਰੋ - ਰੋ ਕੇ ਬੁਰਾ ਹਾਲ ਹੈ। ਮਾਮਲਾ ਪੰਜਾਬ ਦੇ ਕਪੂਰਥਲੇ ਦਾ ਹੈ। ਪਿੰਡ ਤਲਵੰਡੀ ਮਹਿਮਾ ਦੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਜੱਗੂ ਸ਼ਾਹ ਦੇ ਡੇਰੇ ਦੇ ਕੋਲ ਘਰ ਦੀ ਕੰਧ ਦੇ ਕੰਡੇ ਨਾਲ ਟਕਰਾ ਗਈ।

ਇਸ ਨਾਲ 10ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ ਉਕਤ ਗਲੀ ਕਾਫ਼ੀ ਤੰਗ ਸੀ ਅਤੇ ਵਿਦਿਆਰਥੀ ਬੱਸ ਦੇ ਦਰਵਾਜੇ ਉੱਤੇ ਖੜ੍ਹਾ ਸੀ। ਉਸ ਦਾ ਮੁੰਹ ਬਾਹਰ ਨਿਕਲਿਆ ਹੋਇਆ ਸੀ। ਖਸਤਾਹਾਲ ਸੜਕ ਹੋਣ ਦੇ ਕਾਰਨ ਵਿਦਿਆਰਥੀ ਦਾ ਸਿਰ ਕੰਧ ਦੇ ਕੰਡੇ ਨਾਲ ਟਕਰਾ ਗਿਆ ਅਤੇ ਉਸ ਦੀ ਮੌਤ ਹੋ ਗਈ। ਬਸ ਡਰਾਈਵਰ ਵਿਦਿਆਰਥੀ ਨੂੰ ਸਿਵਲ ਹਸਪਤਾਲ ਵਿਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਵਿਦਿਆਰਥੀ ਦੀ ਮੌਤ ਦੀ ਖਬਰ ਸੁਣਦੇ ਹੀ ਸਕੂਲ ਪ੍ਰਿੰਸੀਪਲ ਦੀ ਹਾਲਤ ਖ਼ਰਾਬ ਹੋ ਗਈ। ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਡਾਕਟਰ ਨੇ ਦੱਸਿਆ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਥਾਣਾ ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਸਕੂਲ ਦੇ ਬੱਸ ਡਰਾਈਵਰ ਅਤੇ ਪ੍ਰਿੰਸੀਪਲ ਉੱਤੇ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਸਿਟੀ ਐਸਐਚਓ ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਤਲਵੰਡੀ ਮਹਿਮਾ ਦੇ ਕਿਡਸ ਹੈਵਨ ਪਬਲਿਕ ਸਕੂਲ ਵਿਚ ਸ਼ਿਵਮ ਪੁੱਤ ਰਾਮ ਸ਼ਰਨ ਨਿਵਾਸੀ ਔਜਲਾ ਫਾਟਕ 10ਵੀਂ ਜਮਾਤ ਵਿਚ ਪੜ੍ਹਦਾ ਸੀ। ਸਕੂਲ ਛੁੱਟੀ ਤੋਂ ਬਾਅਦ ਉਹ ਸਕੂਲ ਦੀ ਬੱਸ ਤੋਂ ਵਾਪਸ ਘਰ ਜਾ ਰਿਹਾ ਸੀ। ਬੱਸ ਜੱਗੂ ਸ਼ਾਹ ਡੇਰੇ ਦੇ ਕੋਲ ਤੰਗ ਗਲੀ ਤੋਂ ਆ ਰਹੀ ਸੀ। ਇਸ ਦੌਰਾਨ ਹਾਦਸਾ ਹੋ ਗਿਆ। ਐਸਐਚਓ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।