ਵਧਦੀ ਮਹਿੰਗਾਈ ਨੇ ਖਾਣਾ ਕੀਤਾ ਬੇਸੁਆਦਾ, ਸਬਜ਼ੀਆਂ ਦੀ ਕੀਮਤ ਸੱਤਵੇਂ ਅਸਮਾਨ ’ਤੇ!

ਏਜੰਸੀ

ਖ਼ਬਰਾਂ, ਪੰਜਾਬ

ਕਈ ਹਿੱਸਿਆਂ ਵਿਚ ਪਏ ਬਾਰੀ ਮੀਂਹ ਕਾਰਨ ਹੋਰਨਾਂ ਸਬਜ਼ੀਆਂ ਦੀ ਸਪਲਾਈ ਘਟ ਹੈ, ਜਦੋਂ ਕਿ ਮੰਗ ਵਧੀ ਹੈ।

Tarn taran vegetables market

ਤਰਨਤਾਰਨ: ਦੇਸ਼ ਵਿਚ ਸਬਜ਼ੀਆਂ ਦੇ ਭਾਅ ਲਗਾਤਾਰ ਵਧਦੇ ਜਾ ਰਹੇ ਹਨ ਇਸ ਦੇ ਨਾਲ ਹੀ ਬਾਕੀ ਚੀਜ਼ਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ਨੋਟਬੰਦੀ ਤੋਂ ਬਾਅਦ ਮਹਿੰਗਾਈ ਇਸ ਕਦਰ ਵੱਧ ਗਈ, ਜੋ ਹੁਣ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੀ। ਲੋਕਾਂ ਦੇ ਘਰਾਂ ’ਚ ਬਣਾਈਆਂ ਜਾਣ ਵਾਲੀਆਂ ਸਾਰੀਆਂ ਸਬਜ਼ੀਆਂ ਨੂੰ ਫਿੱਕਾ ਤੜਕਾ ਲੱਗ ਰਿਹਾ ਹੈ, ਜਿਸ ਦਾ ਕੋਈ ਸੁਆਦ ਵੀ ਨਹੀਂ ਆ ਰਿਹਾ।

ਲੋਕ ਮਹਿੰਗੇ ਭਾਅ ਦੀ ਸਬਜ਼ੀ ਘੱਟ ਹੀ ਖ਼ਰੀਦਣ ਨੂੰ ਤਰਜੀਹ ਦੇ ਰਹੇ ਹਨ। ਜੇ ਗੱਲ ਫ਼ਿਰੋਜ਼ਪੁਰ ਮੰਡੀ ਦੀ ਕੀਤੀ ਜਾਵੇ ਤਾਂ 20 ਰੁਪਏ ਕਿੱਲੋ ਮਿਲਣ ਵਾਲਾ ਟਮਾਟਰ 50 ਰੁਪਏ ਵਿਕ ਰਿਹਾ। ਮਟਰ 80 ਰੁਪਏ, ਗੋਭੀ 60 ਰੁਪਏ, ਸ਼ਿਮਲਾ ਮਿਰਚ 70- ਰੁਪਏ, ਆਲੂ 25 ਰੁਪਏ, ਕੱਦੂ 40 ਰੁਪਏ ਤੇ ਹਰੀ ਮਿਰਚ 70 ਰੁਪਏ ਕਿੱਲੋ ਵਿਕ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।