ਕੜਾਕੇ ਦੀ ਠੰਢ 'ਚ ਪੁਲਿਸ ਨੇ ਨੰਗੇ ਪੈਰੀਂ ਚੁੱਕਿਆ 12 ਸਾਲਾ ਬੱਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੰਬਲ ਤੱਕ ਨਹੀਂ ਚੁੱਕਣ ਦਿੱਤੇ

File Photo

ਨਵੀਂ ਦਿੱਲੀ - ਅੱਜ ਕਿਸਾਨਾਂ ਦਾ ਦਿੱਲੀ ਅੰਦੋਲਨ ਪੂਰੀ ਜ਼ੋਰਾਂ ਸੋਰਾਂ 'ਤੇ ਚੱਲ ਰਿਹਾ ਹੈ ਤੇ ਕਿਸਾਨਾਂ ਨੂੰ ਕਈ ਔਕੜਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਦਿੱਲੀ ਪੁਲਿਸ ਵੱਲੋਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਇਸ ਸਭ ਦੇ ਚੱਲਦੇ ਸਪੋਕਸਮੈਨ ਟੀਵੀ ਨਾਲ ਐਡਵੋਕੇਟ ਸਿਮਰਜੀਤ ਕੌਰ ਨੇ ਦਿੱਲੀ ਤੋਂ ਲਾਈਵ ਹੋ ਕੇ ਗੱਲਬਾਤ ਕੀਤੀ।

ਸਿਮਰਜੀਤ ਅਤੇ ਉਸ ਦੇ ਸਾਥੀਆਂ ਨੂੰ ਦਿੱਲੀ ਪੁੱਜਦੇ ਹੀ ਉਪਨ ਜੇਲ੍ਹ ਵਿਚ ਪਾ ਦਿੱਤਾ ਗਿਆ ਸੀ ਜਿੱਥੇ ਉਹਨਾਂ ਨੂੰ ਐਨੀ ਠੰਢ ਵਿਚ ਨਾ ਹੀ ਕੋਈ ਕੰਬਲ ਵਗੈਰਾ ਚੁੱਕਣ ਦਿੱਤਾ ਅਤੇ ਉਹਨਾਂ ਦੀਆਂ ਗੱਡੀਆਂ ਵੀ ਜ਼ਬਤ ਕਰ ਲਈਆਂ ਗਈਆਂ। ਸਿਮਰਨਜੀਤ ਦਾ ਕਹਿਣਾ ਸੀ ਕਿ ਉਹਨਾਂ ਨੇ ਪੁਲਿਸ ਨੂੰ ਕਿਹਾ ਵੀ ਸੀ ਉਹਨਾਂ ਨੂੰ ਆਪਣਾ ਜਰੂਰੀ ਸਮਾਨ ਲੈ ਦਿਓ ਪਰ ਪੁਲਿਸ ਨੇ ਉਹਨਾਂ ਦੀ ਇਕ ਨਾ ਸੁਣੀ। 

ਦੱਸ ਦੇਈਏ ਕਿ ਸਿਮਰਨਜੀਤ ਕੌਰ ਗਿੱਲ ਨਾਲ ਇਕ 12 ਸਾਲ ਦਾ ਬੱਚਾ ਵੀ ਉਪਨ ਜੇਲ੍ਹ ਵਿਚ ਸੀ ਜਿਸ ਦੇ ਪੈਰਾਂ ਵਿਚ ਚੱਪਲ ਤੱਕ ਨਹੀਂ ਸੀ। ਸਿਮਰਨਜੀਤ ਨੇ ਕਿਹਾ ਕਿ ਉਹਨਾਂ ਨੂੰ ਕੇਂਦਰ ਤੋਂ ਐਨੀ ਉਮੀਦ ਤਾਂ ਸੀ ਕਿ ਸਾਡਾ ਹੌਂਸਲਾ ਤੋੜਨ ਦੀ ਕੋਸ਼ਿਸ਼ ਕਰੇਗੀ ਪਰ ਇਹ ਨਹੀਂ ਸੀ ਸੋਚਿਆ ਕਿ ਉਹ ਸਾਡਾ ਹੌਂਸਲਾ ਤੋੜਨ ਲਈ ਬੱਚਿਆ ਤੇ ਬਜੁਰਗਾਂ ਦਾ ਇਸਤੇਮਾਲ ਕਰੇਗੀ। ਉਹਨਾਂ ਕਿਹਾ ਕਿ ਉਹਨਾਂ ਦੇ ਨਾਲ ਜੋ ਲੋਕ ਆਏ ਸੀ ਉਹਨਾਂ ਵਿਚੋਂ ਕੁੱਝ ਕੁ ਦੀਆਂ ਗੱਡੀਆਂ ਤਾਂ ਇਸ ਕਰ ਕੇ ਰੋਕੀਆਂ ਕਿਉਂਕਿ ਉਹ ਪੰਜਾਬ ਦੀਆਂ ਗੱਡੀਆਂ ਸਨ।

ਸਿਮਰਜੀਤ ਕੌਰ ਗਿੱਲ ਨੇ ਕਿਹਾ ਕਿ ਜਦੋਂ ਉਹ ਚੀਕਾਂ ਵਾਲੀ ਸਾਈਡ ਤੋਂ ਆਏ ਤਾਂ ਉੱਥੇ ਹਰਿਆਣਾ ਦੇ ਕਿਸਾਨਾਂ ਤੇ ਉੱਥੋਂ ਦੀਆਂ ਆਸ਼ਾ ਵਰਕਰਾਂ ਨੇ ਉਹਨਾਂ ਦੀ ਜੋ ਸੇਵਾ ਕੀਤੀ ਉਹ ਤਾਰੀਫ਼ ਯੋਗ ਸੀ। ਉਹਨਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੇ ਉਹਨਾਂ ਲਈ ਬੈਰੀਕੇਡ ਤੱਕ ਆਪ ਹਟਾਏ ਤੇ ਕਿਹਾ ਕਿ ਲੰਗਰ ਛਕਣ ਤੋਂ ਬਿਨ੍ਹਾਂ ਅੱਗੇ ਨਹੀਂ ਲੰਘਣ ਦੇਵਾਂਗੇ। ਇਸ ਦੌਰਾਨ ਬਿਨ੍ਹਾਂ ਚੱਪਲਾਂ ਤੋਂ ਪੂਰੀ ਰਾਤ ਕੱਟਣ ਵਾਲੇ 12 ਸਾਲ ਦੇ ਬੱਚੇ ਦਾ ਕਹਿਣਾ ਹੈ ਕਿ ਉਸ ਨੇ ਪੂਰੀ ਰਾਤ ਐਨੀ ਠੰਢ ਵਿਚ ਬਿਨ੍ਹਾਂ ਚੱਪਲਾਂ ਤੋਂ ਗੁਜ਼ਾਰੀ ਤੇ ਕੰਬਲ ਤੱਕ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਚੁੱਕਣ ਦਿੱਤੇ ਤੇ ਪੂਰੀ ਰਾਤ  ਠੰਢ ਚ ਗੁਜਾਰਨੀ ਪਈ ।