ਅਦਾਲਤ ਨੇ ਪਾਲਘਰ ਕਤਲ ਮਾਮਲੇ 'ਚ 53 ਮੁਲਜ਼ਮਾਂ ਨੂੰ ਦਿਤੀ ਜ਼ਮਾਨਤ
ਅਦਾਲਤ ਨੇ ਪਾਲਘਰ ਕਤਲ ਮਾਮਲੇ 'ਚ 53 ਮੁਲਜ਼ਮਾਂ ਨੂੰ ਦਿਤੀ ਜ਼ਮਾਨਤ
ਠਾਣੇ, 26 ਨਵੰਬਰ : ਇਕ ਸਥਾਨਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਪਾਲਘਰ ਵਿਚ ਭੀੜ ਵਲੋਂ ਦੋ ਸਾਧੂਆਂ ਅਤੇ ਉਨ੍ਹਾਂ ਦੇ ਕਾਰ ਚਾਲਕ ਦੀ ਹਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ 53 ਲੋਕਾਂ ਨੂੰ ਜ਼ਮਾਨਤ ਦੇ ਦਿਤੀ।
ਜ਼ਿਲ੍ਹਾ ਜੱਜ ਪੀਪੀ ਜਾਧਵ ਨੇ ਦੋਸ਼ੀ ਨੂੰ 15000-15000 ਰੁਪਏ ਦੀ ਜ਼ਮਾਨਤ 'ਤੇ ਰਾਹਤ ਦਿਤੀ। ਇਕ ਦਿਨ ਪਹਿਲਾਂ ਅਦਾਲਤ ਨੇ ਇਸ ਕੇਸ ਦੇ ਚਾਰ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿਤੀ ਸੀ।
ਜ਼ਿਕਰਯੋਗ ਹੈ ਕਿ 16 ਅਪ੍ਰੈਲ 2020 ਨੂੰ ਮੁੰਬਈ ਤੋਂ 140 ਕਿਲੋਮੀਟਰ ਉੱਤਰ ਵਿਚ ਪਾਲਘਰ ਜ਼ਿਲ੍ਹੇ ਦੇ ਗੜਚਿੰਚਲੇ ਵਿਖੇ ਇਕ ਭੀੜ ਨੇ ਦੋ ਸਾਧੂਆਂ ਅਤੇ ਉਨ੍ਹਾਂ ਦੇ ਕਾਰ ਚਾਲਕ ਦੀ ਕੁੱਟਮਾਰ ਕੀਤੀ। ਦੋਵੇਂ ਸਾਧੂ ਇਕ ਵਿਅਕਤੀ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਕਾਰ ਰਾਹੀਂ ਗੁਜਰਾਤ ਜਾ ਰਹੇ ਸਨ। ਭੀੜ ਨੂੰ ਸ਼ੱਕ ਸੀ ਕਿ ਉਹ ਚੋਰ ਸਨ।
ਇਸ ਕੇਸ ਵਿਚ ਕੁਲ 201 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਵਿਚੋਂ 57 ਨੂੰ ਜ਼ਮਾਨਤ ਮਿਲ ਗਈ ਹੈ। ਮੁਲਜ਼ਮਾਂ ਦੀ ਅਪੀਲ ਕਰਦਿਆਂ ਵਕੀਲ ਅੰਮ੍ਰਿਤ ਅਧਿਕਾਰੀ ਅਤੇ ਅਤੁਲ ਪਾਟਿਲ ਨੇ ਅਦਾਲਤ ਵਿਚ ਦਲੀਲ ਦਿਤੀ ਕਿ ਬਿਨੈਕਾਰਾਂ ਦੀ ਇਸ ਘਟਨਾ ਵਿਚ ਕੋਈ ਭੂਮਿਕਾ ਨਹੀਂ ਹੈ ਅਤੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। (ਪੀਟੀਆਈ)