image
'ਕਿਸੇ ਵੀ ਕੀਮਤ 'ਤੇ ਖੇਤੀ ਕਾਨੂੰਨ ਨਾ ਵਾਪਸ ਲਏ ਤੇ ਨਾ ਬਦਲੇ ਜਾਣਗੇ'
ਨਵੀਂ ਦਿੱਲੀ, 26 ਨਵੰਬਰ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ 26 ਤੋਂ 27 ਨਵੰਬਰ ਤਕ ਕਿਸਾਨਾਂ ਦੀ 'ਦਿੱਲੀ ਚਲੋ ਮਾਰਚ' ਦੀ ਲਹਿਰ ਹੈ। ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ ਦਿੱਲੀ ਲਈ ਰਵਾਨਾ ਹੋ ਗਏ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿਤਾ ਹੈ ਕਿ ਕਿਸੇ ਵੀ ਕੀਮਤ 'ਤੇ ਨਾ ਤਾਂ ਖੇਤੀਬਾੜੀ ਦਾ ਕਾਨੂੰਨ ਵਾਪਸ ਲਿਆ ਜਾਵੇਗਾ ਅਤੇ ਨਾ ਹੀ ਇਸ ਨੂੰ ਬਦਲਿਆ ਜਾਵੇਗਾ। ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿਤੀ ਹੈ। ਸੂਤਰਾਂ ਅਨੁਸਾਰ ਸਰਕਾਰ ਵਲੋਂ ਇਹ ਸਪੱਸ਼ਟ ਕਰ ਦਿਤਾ ਗਿਆ ਹੈ ਕਿ ਜੋ ਕਾਨੂੰਨ ਬਣਾਇਆ ਗਿਆ ਹੈ ਉਹ ਕਿਸਾਨਾਂ ਦੇ ਹਿਤ ਵਿਚ ਹੈ।