ਆਟੋ 'ਤੇ ਪਲਟਿਆ ਟਰੱਕ, ਤਿੰਨ ਔਰਤਾਂ ਸਣੇ ਚਾਰ ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਆਟੋ 'ਤੇ ਪਲਟਿਆ ਟਰੱਕ, ਤਿੰਨ ਔਰਤਾਂ ਸਣੇ ਚਾਰ ਲੋਕਾਂ ਦੀ ਮੌਤ

image

ਫ਼ਿਰੋਜ਼ਾਬਾਦ (ਯੂ ਪੀ), 26 ਨਵੰਬਰ : ਫਿਰੋਜ਼ਾਬਾਦ ਜ਼ਿਲ੍ਹੇ ਦੇ ਨਾਰਖੀ ਇਲਾਕੇ ਵਿਚ ਵੀਰਵਾਰ ਨੂੰ ਇਕ ਟਰੱਕ ਦੇ ਇਕ ਆਟੋ 'ਤੇ ਡਿੱਗਣ ਨਾਲ ਤਿੰਨ ਔਰਤਾਂ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਮੁਕੇਸ਼ ਚੰਦਰ ਮਿਸ਼ਰਾ ਨੇ ਦਸਿਆ ਕਿ ਨਾਰਖੀ ਇਲਾਕੇ ਵਿਚ ਫਿਰੋਜ਼ਾਬਾਦ ਫਰਿਹਾ ਮਾਰਗ ਉੱਤੇ ਭੂਤੇਸ਼ਵਰ ਮੰਦਰ ਕੋਲ ਇਕ ਟਰੱਕ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆਟੋ ਦੀ ਉਸ ਨਾਲ ਟੱਕਰ ਹੋ ਗਈ ਅਤੇ ਟਰੱਕ ਉਸ ਉੱਤੇ ਡਿੱਗ ਗਿਆ। ਹਾਦਸੇ ਵਿਚ ਆਟੋ ਸਵਾਰ ਲੋਕ ਟਰੱਕ ਹੇਠ ਦੱਬ ਗਏ। ਉਨ੍ਹਾਂ ਦਸਿਆ ਕਿ ਪੁਲਿਸ ਨੇ ਟਰੱਕ ਹੇਠਾਂ ਫਸੇ ਲੋਕਾਂ ਨੂੰ ਬਾਹਰ ਕਢਿਆ, ਉਦੋਂ ਤਕ ਉਨ੍ਹਾਂ ਵਿਚੋਂ ਤਿੰਨ ਔਰਤਾਂ ਅਤੇ ਇੱਕ ਬੱਚੇ ਦੀ ਮੌਤ ਹੋ ਚੁਕੀ ਸੀ ਜਿਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਿਸ਼ਰਾ ਨੇ ਕਿਹਾ ਕਿ ਪੁਲਿਸ ਕੇਸ ਦਰਜ ਕਰਕੇ ਲੋੜੀਂਦੀ ਕਾਰਵਾਈ ਕਰ ਰਹੀ ਹੈ। (ਪੀਟੀਆਈ)