'ਦਿੱਲੀ ਚਲੋ ਅੰਦੋਲਨ' 'ਚ ਕਿਸਾਨਾਂ ਨੂੰ ਮਿਲਿਆ ਪੰਜਾਬੀ ਕਲਾਕਾਰਾਂ ਦਾ ਵੀ ਸਾਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੋ ਸਿਤਾਰੇ 'ਦਿੱਲੀ ਚੱਲੋ ਅੰਦੋਲਨ' 'ਚ ਸ਼ਾਮਲ ਨਹੀਂ ਹੋ ਪਾਏ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ।

Punjabi artists

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਹੁਣ ਕਿਸਾਨਾਂ ਨੂੰ ਦਿੱਲੀ ਵਿਚ ਐਂਟਰੀ ਮਿਲ ਗਈ ਹੈ। ਇਸ ਦੌਰਾਨ ਕਿਸਾਨਾਂ ਦਾ ਸਾਥ ਦੇਣ ਪੰਜਾਬੀ ਕਲਾਕਾਰ ਵੀ ਦਿੱਲੀ ਚਲੋ ਅੰਦੋਲਨ' 'ਚ ਸ਼ਾਮਲ ਹੋਏ ਹਨ।  ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਦੇ ਚਲਦਿਆਂ ਦੇਸ਼ ਦੇ ਵੱਖ-ਵੱਖ ਵਰਗਾਂ ਵੱਲੋਂ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀ ਲੋਕ ਕਿਸਾਨਾਂ ਦਾ ਜੋਸ਼ ਵਧਾ ਰਹੇ ਹਨ।

ਹੁਣ ਕਿਸਾਨਾਂ ਦੇ ਜਥਿਆਂ ਨਾਲ ਕਈ ਪੰਜਾਬੀ ਕਲਾਕਾਰਾਂ ਨੇ ਦਿੱਲੀ ਵੱਲ ਨੂੰ ਰੁਖ ਕੀਤਾ। ਗਾਇਕ ਕੰਵਰ ਗਰੇਵਾਲ ਤੇ ਹਰਫ਼ ਚੀਮਾ ਜਿਥੇ ਇਸ ਧਰਨੇ 'ਚ ਸ਼ਮਲ ਨੇ ਓਥੇ ਹੀ ਗਾਇਕ ਅਨਮੋਲ ਗਗਨ ਮਾਨ ਵੀ ਟਰੈਕਟਰ ਤੇ ਸਵਾਰ ਹੋ ਕੇ ਕਿਸਾਨਾਂ ਨਾਲ ਦਿੱਲੀ ਵੱਲ ਨੂੰ ਕੂਚ ਕਰ ਰਹੀ ਹੈ। 

ਇਹ ਕਲਾਕਾਰ ਹਨ ਸ਼ਾਮਿਲ 
ਕਿਸਾਨਾਂ ਦੇ ਅੰਦੋਲਨ 'ਚ ਪੰਜਾਬੀ ਗਾਇਕ ਵੀ ਹਰ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਹਨ।

ਹਰਫ਼ ਚੀਮਾ, ਕੰਵਰ ਗਰੇਵਾਲ ਤੇ ਅਨਮੋਲ ਗਗਨ ਮਾਨ ਤੋਂ ਇਲਾਵਾ ਅਦਾਕਾਰ ਦਰਸ਼ਨ ਔਲਖ ਤੇ ਅਦਾਕਾਰਾ ਸੋਨੀਆ ਮਾਨ ਵੀ ਇਸ ਅੰਦੋਲਨ 'ਚ ਮਜੂਦ ਹਨ।

ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਤੋਂ ਹੀ ਪੰਜਾਬੀ ਕਲਾਕਾਰਾਂ ਨੇ ਪੰਜਾਬ ਦੇ ਵੱਖ-ਵੱਖ ਸੂਬਿਆਂ 'ਚ ਕਿਸਾਨਾਂ ਲਈ ਆਵਾਜ਼ ਚੁੱਕੀ ਹੈ। 

ਜੋ ਸਿਤਾਰੇ 'ਦਿੱਲੀ ਚੱਲੋ ਅੰਦੋਲਨ' 'ਚ ਸ਼ਾਮਲ ਨਹੀਂ ਹੋ ਪਾਏ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ।

ਇਸੇ ਤਰ੍ਹਾਂ ਗਾਇਕ ਦਿਲਜੀਤ ਨੇ ਵੀ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ,’ਬਾਬਾ ਭਲੀ ਕਰੇ, ਅੰਗ ਸੰਗ ਸਹਾਈ ਹੋਣ।’