ਕੋਰੋਨਾ ਦੇ ਨਵੇਂ ਵੈਰੀਐਂਟ ਕਾਰਨ ਬਿ੍ਟੇਨ ਨੇ 6 ਦੇਸ਼ਾਂ ਦੀਆਂ ਉਡਾਣਾਂ 'ਤੇ ਲਗਾਈ ਪਾਬੰਦੀ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਦੇ ਨਵੇਂ ਵੈਰੀਐਂਟ ਕਾਰਨ ਬਿ੍ਟੇਨ ਨੇ 6 ਦੇਸ਼ਾਂ ਦੀਆਂ ਉਡਾਣਾਂ 'ਤੇ ਲਗਾਈ ਪਾਬੰਦੀ

image

 


ਲੰਡਨ, 26 ਨਵੰਬਰ : ਬਿ੍ਟੇਨ ਨੇ ਦਖਣੀ ਅਫ਼ਰੀਕੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਪ੍ਰਸਾਰ ਨੂੰ  ਦੇਖਦੇ ਹੋਏ ਦੱਖਣੀ ਅਫਰੀਕਾ, ਬੋਤਸਵਾਨ, ਲੋਸੋਥੋ, ਇਸਵਾਤਿਨੀ, ਜਿੰਬਾਬਵੇ ਅਤੇ ਨਾਮੀਬੀਆ ਲਈ 28 ਨਵੰਬਰ ਤਕ ਉਡਾਣਾਂ 'ਤੇ ਪਾਬੰਦੀ ਲਗਾ ਦਿਤੀ ਹੈ | ਸਰਕਾਰ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ, 'ਸ਼ੁੱਕਰਵਾਰ 26 ਨਵੰਬਰ ਤੋਂ ਦਖਣੀ ਅਫ਼ਰੀਕਾ, ਬੋਤਸਵਾਨਾ, ਲੋਸੋਥੋ, ਇਸਵਾਤਿਨੀ, ਜਿੰਬਾਬਵੇ ਅਤੇ ਨਾਮੀਬੀਆ ਨੂੰ  ਬਿ੍ਟੇਨ ਦੀ ਯਾਤਰਾ ਲਾਲ ਸੂਚੀ ਵਿਚ ਸ਼ਾਮਲ ਕੀਤਾ ਜਾਏਗਾ | ਇਨ੍ਹਾਂ 6 ਦੇਸ਼ਾਂ ਤੋਂ ਸਿੱਧੀਆਂ ਉਡਾਣਾਂ 'ਤੇ ਸ਼ੁਕਰਵਾਰ ਦੁਪਹਿਰ ਤੋਂ 28 ਨਵੰਬਰ ਤਕ ਪਾਬੰਦੀ ਰਹੇਗੀ | ਬਿਆਨ ਮੁਤਾਬਕ ਸ਼ੁੱਕਰਵਾਰ ਤੋਂ ਗ਼ੈਰ ਬਿ੍ਟੇਨ ਅਤੇ ਆਇਰਿਸ਼ ਨਾਗਰਿਕ, ਜਿਨ੍ਹਾਂ ਨੇ ਪਿਛਲੇ 10 ਦਿਨਾਂ ਵਿਚ ਇਨ੍ਹਾਂ 6 ਅਫ਼ਰੀਕੀ ਦੇਸ਼ਾਂ ਦੀ ਯਾਤਰਾ ਕੀਤੀ ਹੈ, ਦੇ ਬਿ੍ਟੇਨ ਵਿਚ ਪ੍ਰਵੇਸ਼ ਦੀ ਮਨਾਹੀ ਹੋਵੇਗੀ | ਜਦੋਂਕਿ ਬਿ੍ਟੇਨ ਅਤੇ ਆਇਰਿਸ਼ ਨਾਗਰਿਕਾਂ ਨੂੰ  10 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ | ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਬਿ੍ਟੇਨ ਦੇ ਵਿਗਿਆਨੀਆਂ ਨੇ ਬੋਤਸਵਾਨਾ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਪਾਏ ਜਾਣ ਨੂੰ  ਲੈ ਕੇ ਚਿਤਾਵਨੀ ਜਾਰੀ ਕੀਤੀ ਸੀ | ਦੱਖਣੀ ਅਫ਼ਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਸ਼ਨਸ ਡਿਜ਼ੀਜ਼ਜ਼ ਨੇ ਬਾਅਦ ਵਿਚ 22 ਮਾਮਲਿਆਂ ਦੀ ਪੁਸ਼ਟੀ ਕੀਤੀ |     (ਏਜੰਸੀ)