ਇਹ ਮੁਜ਼ਾਹਰਾਕਾਰੀ ਮੁਲਾਜ਼ਮ ਨਹੀਂ, ਬਾਦਲਾਂ ਦੇ ਭੇਜੇ ਵਰਕਰ ਸਨ : ਸੁਖਜਿੰਦਰ ਸਿੰਘ ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਇਹ ਮੁਜ਼ਾਹਰਾਕਾਰੀ ਮੁਲਾਜ਼ਮ ਨਹੀਂ, ਬਾਦਲਾਂ ਦੇ ਭੇਜੇ ਵਰਕਰ ਸਨ : ਸੁਖਜਿੰਦਰ ਸਿੰਘ ਰੰਧਾਵਾ

image

ਸ਼੍ਰੀ ਮੁਕਤਸਰ ਸਾਹਿਬ, 26 ਨਵੰਬਰ (ਗੁਰਦੇਵ ਸਿੰਘ, ਰਣਜੀਤ ਸਿੰਘ) : ਬਾਦਲਾਂ ਨਾਲ ਮੇਰਾ ਨਿਜੀ ਪਿਆਰ ਹੈ ਇਸ ਕਰ ਕੇ ਉਨ੍ਹਾਂ ਮੇਰੇ ਸਵਾਗਤ ਲਈ ਅਪਣੇ ਵਰਕਰ ਭੇਜੇ ਸਨ। ਇਨ੍ਹਾਂ ਵਿਚਾਰ  ਦਾ ਪ੍ਰਗਟਾਵਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਕੱਚੇ ਮੁਲਾਜ਼ਮਾਂ ਵਲੋਂ ਇਨ ਡਸਿਪਲਣ ਕੀਤੇ ਵਿਰੋਧ ਦੇ ਜਵਾਬ ਵਿਚ ਕੀਤਾ। ਉਨ੍ਹਾਂ ਕਿਹਾ ਕੇ ਅਜਿਹਾ ਵਿਰੋਧ ਸਰਕਾਰੀ ਮੁਲਾਜ਼ਮਾਂ ਵਲੋਂ ਨਹੀਂ ਹੁੰਦਾ ਇਹ ਤਾਂ ਵਿਰੋਧੀ ਪਾਰਟੀਆਂ ਦਾ ਹੀ ਲਗਦਾ ਹੈ। ਵਿਰੋਧੀ ਪਾਰਟੀਆਂ ਨੇ ਅਪਣੇ ਵਰਕਰ ਮਾਹੌਲ ਨੂੰ ਖ਼ਰਾਬ ਕਰਨ ਲਈ ਭੇਜੇ ਸਨ, ਜਿਸ ਦੀ ਜਾਂਚ ਕਰ ਕੇ ਪਤਾ ਕਰਾਇਆ ਜਾਵੇਗਾ। ਨਸ਼ਾ ਵਰੋਧੀ ਸਿੱਟ ਦੀ ਜਾਣਕਾਰੀ ਨਾ ਜਨਤਕ ਕਰਨ ਤੇ ਸਿੱਧੂ ਵਲੋਂ ਮਰਨ ਵਰਤ ਦੀ ਧਮਕੀ ਦੇ ਜਵਾਬ ’ਤੇ ਉਨ੍ਹਾਂ ਕਿਹਾ ਕਿ ਸਿੱਧੂ ਸਾਡੇ ਪਾਰਟੀ ਪ੍ਰਧਾਨ ਨੇ ਅਸੀਂ ਸਾਰੇ ਮਿਲ ਕੇ ਪਾਰਟੀ ਵਲੋਂ ਕੀਤੇ ਵਾਅਦੇ ਪੂਰੇ ਕਰਾਂਗੇ। ਕੈਪਟਨ ਵਲੋਂ ਅਪਣੇ ਹੱਕ ’ਚ ਵਧਾਇਕ ਪੱਤੇ ਖੋਲ੍ਹਣ ਤੇ ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਨੇ ਸਾਢੇ ਚਾਰ ਸਾਲ ਕੰਮ ਕੀਤੇ ਹੁੰਦੇ ਤਾਂ ਕਲ ਸਾਰੇ ਕੌਸਲਰ ਉਨ੍ਹਾਂ ਦੇ ਨਾਲ ਹੋਣੇ ਸਨ। ਅਖ਼ੀਰ ਵਿਚ ਉਨ੍ਹਾਂ ਕਿਹਾ ਕਿ ਅਸੀਂ ਦੋ ਕੈਬਨਿਟ ਮੰਤਰੀ ਚੱਲ ਕੇ ਉਨ੍ਹਾਂ ਕੋਲ ਗਏ ਤੇ ਪਿਆਰ ਨਾਲ ਗੱਲ ਕਰਨੀ ਚਾਹੀ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਦਾ ਇਹ ਕਹਿਣਾ ਕਿ, ‘ਜੀ ਤੁਹਾਡੇ 15 ਦਿਨ ਰਹੀ ਗਏ’, ਫਿਰ ਅਸੀਂ ਉਨ੍ਹਾਂ ਨੂੰ ਕਿਹਾ ਅਸੀਂ ਪਬਲਿਕ ਦੇ ਨੁਮਾਇੰਦੇ ਹਾਂ, ਜਦੋਂ ਕਿ ਮੁਲਾਜ਼ਮ ਪਬਲਿਕ ਦੇ ਨੌਕਰ ਹੁੰਦੇ ਹਨ ਤੇ ਅਜਿਹੀਆਂ ਗੱਲਾਂ ਸਰਕਾਰੀ ਮੁਲਾਜ਼ਮਾਂ ਨੂੰ ਸੋਭਦੀਆਂ ਨਹੀਂ। ਇਸ ਸਮੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਅਮਰਿਦਰ ਸਿੰਘ ਰਾਜਾ ਵੜਿੰਗ,ਬੀਬੀ ਕਰਨ ਕੌਰ ਬਰਾੜ,ਗੁਰਸੰਤ ਸਿੰਘ ਬਰਾੜ ਸਾਬਕਾ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ, ਨਰਿੰਦਰ ਸਿੰਘ ਕੋਣੀ ਚੇਅਰਮੈਨ ਜਿਲਾ ਪ੍ਰੀਸ਼ਦ,ਸਿਨੀ:ਮੀਤ ਪ੍ਰਧਾਨ ਨਗਰ ਕੌਂਸਲ ਗੁਰਮੀਤ ਸਿੰਘ ਮਿੰਟੂ ਕੰਗ,ਐਮ ਸੀ ਰਾਜਬੀਰ ਸਿੰਘ ਬਿੱਟਾ,ਗੁਰਪ੍ਰੀਤ ਸਿੰਘ ਬਰਾੜ ਐਮ ਸੀ ਤੋਂ ਇਲਾਵਾ ਕਾਂਗਰਸ ਦੇ ਸਿਨੀ:ਆਗੂ ਅਤੇ ਵਰਕਰ ਹਾਜਰ ਸਨ।