ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, ਹਥਿਆਰਾਂ ਦੀ ਖੇਪ ਸਮੇਤ ਇਕ ਵਿਅਕਤੀ ਕੀਤਾ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਕੋਲੋਂ ਦੋ ਕਿਲੋਂ ਹੈਰੋਇਨ ਵੀ ਹੋਈ ਬਰਾਮਦ

photo

 

ਅੰਮ੍ਰਿਤਸਰ: ਪੰਜਬ ਪੁਲਿਸ ਲਗਾਤਾਰ ਭਾਰਤ-ਪਾਕਿਸਤਾਨ ਸਰਹੱਦ 'ਤੇ ਗੁਆਂਢੀ ਦੇਸ਼ ਤੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕਰਨ 'ਚ ਸਫਲਤਾ ਹਾਸਲ ਕਰ ਰਹੀ ਹੈ। ਹੁਣ ਅੰਮ੍ਰਿਤਸਰ ਐਸਟੀਐਫ ਨੇ ਵੱਡੀ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਐਸਟੀਐਫ ਨੇ ਇਕ ਵਿਅਕਤੀ ਕੋਲੋਂ 8 ਵਿਦੇਸ਼ੀ ਪਿਸਟਲ, 14 ਮੈਗਜ਼ੀਨ ਤੇ ਵੱਡੀ ਮਾਤਰਾ ’ਚ ਰੌਂਦ ਬਰਾਮਦ ਕੀਤੇ ਹਨ।

ਇਹਨਾਂ ਹੀ ਨਹੀਂ ਮੁਲਜ਼ਮ ਕੋਲੋਂ  ਦੋ ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਦੀ ਪਹਿਚਾਣ ਪਰਮਜੀਤ ਸਿੰਘ ਨਾਮ ਵਜੋਂ  ਹੋਈ ਹੈ। ਐਸਟੀਐਫ ਤੇ ਸੀਨੀਅਰ ਅਧਿਕਾਰੀ ਵਰਿੰਦਰ ਕੁਮਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪਰਮਜੀਤ ਸਿੰਘ ਪੰਮਾ ਦੇ ਕੋਲੋਂ ਜਦ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲ ਕੀਤਾ ਕਿ ਉਸ ਨੇ ਬੀਤੀ 25 ਨਵੰਬਰ ਨੂੰ ਡਰੋਨ ਰਾਹੀਂ ਇਹਨਾਂ ਹਥਿਆਰਾਂ ਨੂੰ ਮੰਗਵਾਇਆ ਸੀ।

ਐਸਟੀਐਫ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਰਮਜੀਤ ਸਿੰਘ ਨੇ ਇਹ ਕਬੂਲ ਕੀਤਾ ਹੈ ਕਿ ਉਸਨੇ ਇਸ ਵਿਹਲੇ ਦੁਬਈ ਬੈਠੇ ਕੁਲਦੀਪ ਸਿੰਘ ਜਿਹੜਾ ਕਿ ਹਥਿਆਰਾਂ ਅਤੇ ਹੈਰੋਇਨ ਦਾ ਤਸਕਰ ਹੈ ਦੇ ਜ਼ਰੀਏ ਪਾਕਿਸਤਾਨ ਤੋਂ ਇਹ ਹਥਿਆਰ ਅਤੇ ਹੈਰੋਇਨ ਦੇ ਖੇਪ ਮੰਗਵਾਈ ਹੈ। ਗ੍ਰਿਫਤਾਰ ਕੀਤਾ ਗਿਆ ਪਰਮਜੀਤ ਸਿੰਘ ਪੰਮਾ ਅੰਮ੍ਰਿਤਸਰ ਦੀ ਮੋਹਣ ਐਵੇਨਿਊ ਫਤਿਹਗੜ੍ਹ ਚੂੜੀਆਂ ਰੋਡ ਦਾ ਰਹਿਣ ਵਾਲਾ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੀ 25 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਦੋ ਡ੍ਰੋਨ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਸਨ, ਜਿਸ 'ਚ ਇਕ ਨੂੰ ਬੀਐਸਐਫ ਨੇ ਮਾਰ ਗਿਰਾਇਆ ਸੀ ਜਦਕਿ ਦੂਸਰਾ ਪਾਕਿਸਤਾਨੀ ਸਰਹੱਦ ਅੰਦਰ ਵਾਪਸ ਚਲਾ ਗਿਆ ਸੀ। ਐਸਟੀਐਫ ਦੇ ਸੀਨੀਅਰ ਅਧਿਕਾਰੀ ਵਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਪੰਮਾ ਦੇ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ।