ਸਿਖਿਆ ਬੋਰਡ ਦੇ ਪੱਕੇ ਹੋ ਚੁਕੇ ਮੁਲਾਜ਼ਮਾਂ ਨੂੰ ਦੋ ਮਹੀਨੇ 'ਚ ਮਿਲ ਜਾਣਗੇ ਵਿੱਤੀ ਲਾਭ

ਏਜੰਸੀ

ਖ਼ਬਰਾਂ, ਪੰਜਾਬ

ਸਿਖਿਆ ਬੋਰਡ ਦੇ ਪੱਕੇ ਹੋ ਚੁਕੇ ਮੁਲਾਜ਼ਮਾਂ ਨੂੰ ਦੋ ਮਹੀਨੇ 'ਚ ਮਿਲ ਜਾਣਗੇ ਵਿੱਤੀ ਲਾਭ

image


62 ਮੁਲਾਜ਼ਮਾਂ ਨੂੰ  ਪਿਛਲੀ ਤਰੀਕ ਤੋਂ ਪੱਕਾ ਕਰਨ ਦੀ ਦਿਤੀ ਜਾਣਕਾਰੀ

 

ਚੰਡੀਗੜ੍ਹ, 26 ਨਵੰਬਰ (ਸੁਰਜੀਤ ਸਿੰਘ ਸੱਤੀ) : ਪੱਕੇ ਹੋਣ ਦੇ ਬਾਵਜੂਦ ਪਿਛਲੇ ਕਈ ਸਾਲਾਂ ਤੋਂ ਛੇ ਤੋਂ ਅੱਠ ਹਜ਼ਾਰ ਰੁਪਏ ਮਹੀਨਾ ਤਨਖ਼ਾਹ 'ਤੇ ਕੰਮ ਕਰਦੇ ਆ ਰਹੇ ਪੰਜਾਬ ਸਕੂਲ ਸਿਖਿਆ ਬੋਰਡ ਦੇ 62 ਮੁਲਾਜ਼ਮਾਂ ਲਈ ਵੱਡੀ ਖਬਰ ਹੈ | ਪੰਜਾਬ ਦੇ ਸਿਖਿਆ ਵਿਭਾਗ ਨੇ ਡੇਲੀਵੇਜ਼ 'ਤੇ ਕੰਮ ਕਰਦੇ ਆ ਰਹੇ 53 ਚੌਥਾ ਦਰਜਾ ਤੇ ਨੌ ਕਲਰਕਾਂ ਨੂੰ  ਨਾ ਸਿਰਫ਼ ਪਿਛਲੇ ਸਮੇਂ ਤੋਂ ਰੈਗੁਲਰ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ, ਸਗੋਂ ਉਨ੍ਹਾਂ ਨੂੰ  ਰੈਗੁਲਰ ਮੁਲਾਜ਼ਮ ਵਜੋਂ ਬਣਦੇ ਵਿੱਤੀ ਲਾਭ ਦੇਣ ਦੀ ਫ਼ਾਈਲ ਦੀ ਕਾਰਵਾਈ ਵੀ ਸ਼ੁਰੂ ਕਰ ਦਿਤੀ ਹੈ, ਜਿਹੜੀ ਕਿ ਦੋ ਮਹੀਨੇ ਵਿਚ ਕਲੀਅਰ ਹੋ ਜਾਵੇਗੀ | ਇਹ ਤੱਥ ਰੈਗੁਲਰ ਕੀਤੇ ਜਾਣ ਅਤੇ ਜੁਆਇਨਿੰਗ ਸਮੇਂ ਤੋਂ ਵਿੱਤੀ ਲਾਭਾਂ ਦੀ ਮੰਗ ਨੂੰ  ਲੈ ਕੇ ਮੁਲਾਜ਼ਮਾਂ ਦੀਆਂ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਪ੍ਰਮੁੱਖ ਸਿਖਿਆ ਸਕੱਤਰ ਸਕੂਲੀ ਸਿਖਿਆ ਗੌਰੀ ਪਰਾਸਰੀਰਕ ਵਲੋਂ ਹਾਈਕੋਰਟ ਵਿਚ ਦਾਖ਼ਲ ਜਵਾਬ ਵਿਚ ਸਾਹਮਣੇ ਆਇਆ ਹੈ | ਹਾਈਕੋਰਟ ਨੇ ਜਵਾਬ ਉਪਰੰਤ ਸਰਕਾਰ ਨੂੰ  ਤੇਜੀ ਨਾਲ ਕਾਰਵਾਈ ਕਰਦਿਆਂ ਦੋ ਮਹੀਨਿਆਂ ਵਿਚ ਵਿੱਤੀ ਲਾਭ ਦੇਣ ਦੀ ਹਦਾਇਤ ਦੇ ਨਾਲ ਮਾਮਲੇ ਦਾ ਨਿਬੇੜਾ ਕਰ ਦਿਤਾ ਹੈ | ਹਾਈਕੋਰਟ ਦੇ ਜਸਟਿਸ ਜੈ ਸ੍ਰੀ ਠਾਕੁਰ ਨੇ ਇਸ ਮਾਮਲੇ ਵਿਚ ਕੁੱਝ ਟਿਪਣੀਆਂ ਵੀ ਕੀਤੀਆਂ ਹਨ | ਬੈਂਚ ਨੇ ਕਿਹਾ ਕਿ ਪਿਛਲੇ ਸਾਲਾ ਵਿਚ ਮਹਿੰਗਾਈ ਵਧੀ ਹੈ ਪਰ ਇਹ ਮੁਲਾਜ਼ਮ ਸਿਰਫ਼ ਛੇ ਤੋਂ ਅੱਠ ਹਜ਼ਾਰ ਰੁਪਏ 'ਤੇ ਕੰਮ ਕਰਦੇ ਰਹੇ ਤੇ ਇਹ ਰੌਗੁਲਰਾਈਜੇਸ਼ਨ ਤੋਂ ਵਿੱਤੀ ਲਾਭ ਦੀ ਮੰਗ ਕਰਦੇ ਆਏ ਹਨ |

ਬੈਂਚ ਨੇ ਕਿਹਾ ਕਿ ਜਦ ਹੁਣ ਸਰਕਾਰ ਨੇ ਰੈਗੁਲਰਾਈਜੇਸ਼ਨ ਤੋਂ ਉਨ੍ਹਾਂ ਨੂੰ  ਵਿੱਤੀ ਲਾਭ ਦਾ ਹੱਕਦਾਰ ਮੰਨ ਲਿਆ ਹੈ ਤਾਂ ਇਕ ਭਲਾਈ ਵਾਲੀ ਸੂਬਾ ਸਰਕਾਰ ਤੋਂ ਇਹੋ ਉਮੀਦ ਕਰਨੀ ਬਣਦੀ ਹੈ ਕਿ ਉਹ ਵਿੱਤੀ ਲਾਭ ਛੇਤੀ ਦਵੋ |      (ਏਜੰਸੀ)