Punjab Weather Update: ਪੰਜਾਬ 'ਚ ਵਧੇਗੀ ਠੰਢ, ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Weather Update: ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਆ ਸਕਦੀ ਗਿਰਾਵਟ

Punjab Weather Update News in punjabi

Punjab Weather Update News in punjabi: ਸੋਮਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ। ਕਈ ਥਾਵਾਂ 'ਤੇ ਬੱਦਲ ਛਾਏ ਰਹੇ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ।

ਇਹ ਵੀ ਪੜ੍ਹੋ: Elly Mangat News: ਫੜੇ ਗਏ ਅਰਸ਼ ਡੱਲਾ ਦੇ 2 ਸ਼ੂਟਰਾਂ ਨੇ ਕੀਤਾ ਵੱਡਾ ਖੁਲਾਸਾ, ਐਲੀ ਮਾਂਗਟ ਸੀ ਨਿਸ਼ਾਨਾ! 

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਲੋਕਾਂ ਨੂੰ ਖਾਸ ਕਰਕੇ ਸਵੇਰ ਵੇਲੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਸਲਾਹ ਦਿਤੀ ਹੈ। ਮੰਗਲਵਾਰ ਤੋਂ ਮੌਸਮ ਫਿਰ ਖੁਸ਼ਕ ਹੋ ਜਾਵੇਗਾ। ਐਤਵਾਰ ਨੂੰ ਪੰਜਾਬ 'ਚ ਦਿਨ ਦੇ ਤਾਪਮਾਨ 'ਚ 0.6 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ। ਪਠਾਨਕੋਟ ਦਾ ਸਭ ਤੋਂ ਵੱਧ ਤਾਪਮਾਨ 26.4 ਡਿਗਰੀ ਰਿਹਾ। ਜਦੋਂ ਕਿ ਗੁਰਦਾਸਪੁਰ ਵਿੱਚ ਸਭ ਤੋਂ ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: Canada News : ਕੈਨੇਡਾ 'ਚ ਸਿੱਖ ਬਜ਼ੁਰਗ ਵਿਅਕਤੀ 'ਤੇ ਹੋਇਆ ਨਸਲੀ ਹਮਲਾ, ਦਾੜ੍ਹੀ ਨੂੰ ਪਾਇਆ ਹੱਥ 

ਮਾਹਿਰਾਂ ਦੇ ਅਨੁਸਾਰ, ਮੀਂਹ ਤੋਂ ਬਾਅਦ AQI ਪੱਧਰ ਵਿੱਚ ਵੀ ਸੁਧਾਰ ਹੋ ਸਕਦਾ ਹੈ, ਕਿਉਂਕਿ ਇਹ ਹਵਾ ਵਿੱਚ ਮੌਜੂਦ ਧੂੜ ਦੇ ਬਾਰੀਕ ਕਣਾਂ ਨੂੰ ਸਾਫ਼ ਕਰ ਦੇਵੇਗਾ। ਧਿਆਨ ਯੋਗ ਹੈ ਕਿ ਭਾਵੇਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਪਰ ਪੰਜਾਬ ਦਾ ਮਾਹੌਲ ਅਜੇ ਵੀ ਪ੍ਰਦੂਸ਼ਿਤ ਹੈ। ਜ਼ਿਆਦਾਤਰ ਸ਼ਹਿਰਾਂ ਦਾ AQI ਖਰਾਬ ਸ਼੍ਰੇਣੀ 'ਚ ਆ ਰਿਹਾ ਹੈ।