Dera Baba Nanak ਨਜ਼ਦੀਕ ਪੁਲਿਸ ਮੁਕਾਬਲੇ ਵਿਚ 1 ਬਦਮਾਸ਼ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸੀ ਆਗੂ ਗੌਤਮ ਦੇ ਸ਼ੋਅਰੂਮ 'ਤੇ ਫਾਇਰਿੰਗ ਦਾ ਮਾਮਲਾ 

1 Gangster Seriously Injured in Police Encounter Near Dera Baba Nanak Latest News in Punjab

1 Gangster Seriously Injured in Police Encounter Near Dera Baba Nanak Latest News in Punjab  ਡੇਰਾ ਬਾਬਾ ਨਾਨਕ (ਬਟਾਲਾ) : ਡੇਰਾ ਬਾਬਾ ਨਾਨਕ ਦੇ ਨਜ਼ਦੀਕ ਸ਼ਾਹਪੁਰ ਜਾਜਨ ਸੱਕੀ ਪੁੱਲ ’ਤੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿਚ ਮੁਲਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਹੈ।

ਬਟਾਲਾ ਵਿਚ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਸ਼ਾਹਪੁਰ ਜਾਜਨ ਸੱਕੀ ਪੁੱਲ ’ਤੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਮੁਲਜ਼ਮ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ। ਜਵਾਬੀ ਕਾਰਵਾਈ 'ਚ ਮੁਲਜ਼ਮ ਦੇ ਗੋਲੀ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ, ਜਿਸ ਨੂੰ ਪੁਲਿਸ ਵਲੋਂ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ ਦੋ ਮੁਲਜ਼ਮ ਵਲੋਂ ਕਾਂਗਰਸੀ ਆਗੂ ਗੌਤਮ ਦੇ ਸ਼ੋਅਰੂਮ 'ਤੇ ਫਾਇਰਿੰਗ ਕੀਤੀ ਗਈ ਸੀ। ਇਹ ਫਾਇਰਿੰਗ 21 ਨਵੰਬਰ ਨੂੰ ਕੀਤੀ ਗਈ ਸੀ। ਦੱਸ ਦਈਏ ਕਿ ਮੁਲਜ਼ਮ ਗੈਂਗਸਟਰ ਨਿਸ਼ਾਨ ਜੌੜੀਆਂ ਦੇ ਸੰਪਰਕ 'ਚ ਸੀ। ਮੁਲਜ਼ਮ ਦੀ ਪਛਾਣ ਕੰਵਲਜੀਤ ਵਜੋਂ ਹੋਈ ਹੈ।